PunjabTop News

Delhi-Amritsar Shatabadi: ਦਿੱਲੀ ਅੰਮ੍ਰਿਤਸਰ ਵਿਚਕਾਰ ਚਲਦੀ ਸ਼ਤਾਬਦੀ ਤੇ ਕੀਤਾ ਗਿਆ ਪਥਰਾਅ, ਟੁੱਟੇ ਸ਼ੀਸ਼ੇ

Delhi-Amritsar Shatabadi: ਐਤਵਾਰ ਰਾਤ ਨੂੰ ਦਿੱਲੀ ਅੰਮ੍ਰਿਤਸਰ ਦੇ ਵਿਚਕਾਰ ਚੱਲ ਰਹੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈਸ ‘ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਟਰੇਨ ਦੀਆਂ ਦੋ ਬੋਗੀਆਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਟਰੇਨ ‘ਚ ਬੈਠੇ ਯਾਤਰੀਆਂ ਨੇ ਇਸ ਦੀ ਸ਼ਿਕਾਇਤ RPF ਨੂੰ ਕੀਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਹ ਘਟਨਾ ਰਾਤ ਕਰੀਬ 10 ਵਜੇ ਦਿੱਲੀ ਤੋਂ ਆ ਰਹੀ ਸ਼ਤਾਬਦੀ ਟਰੇਨ ਨੰਬਰ 12013 ਨਾਲ ਵਾਪਰੀ।

ਇਹ ਵੀ ਪੜ੍ਹੋ: Satyendar Jain ਨੂੰ ਮਿਲੀ ਅੰਤਰਿਮ ਜ਼ਮਾਨਤ

ਟਰੇਨ ਕਰੀਬ 20 ਮਿੰਟ ਲੇਟ ਸੀ, ਜਿਸ ਕਾਰਨ ਰਾਤ ਸਮੇਂ ਲੁਧਿਆਣਾ ਆਊਟਰ ‘ਤੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਅਚਾਨਕ ਕੁਝ ਅਣਪਛਾਤੇ ਲੋਕਾਂ ਵੱਲੋਂ ਟਰੇਨ ‘ਤੇ ਪਥਰਾਅ ਕੀਤਾ ਗਿਆ। ਪਥਰਾਅ ਤੋਂ ਬਾਅਦ ਬੋਗੀਆਂ ‘ਚ ਬੈਠੇ ਯਾਤਰੀ ਡਰ ਗਏ। ਲੋਕਾਂ ਨੇ ਇਸ ਦੀ ਸੂਚਨਾ ਆਰਪੀਐਫ ਨੂੰ ਦਿੱਤੀ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਜਦੋਂ ਟਰੇਨ ਅੱਗੇ ਵਧੀ ਤਾਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button