Breaking NewsD5 specialIndiaNewsTop News

Delhi ‘ਚ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਨਵੀਂ ਦਿੱਲੀ : ਦਿੱਲੀ ਦੇ ਬਸੰਤ ਕੁੰਜ ਥਾਣਾ ਖੇਤਰ ‘ਚ ਇੱਕ ਪੁਲਿਸ ਕਾਂਸਟੇਬਲ ਨੇ ਸੋਮਵਾਰ ਤੜਕੇ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਰਾਕੇਸ਼ (35) ਨੂੰ ਤੁਰੰਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਟਰਾਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਸਵੇਰੇ ਕਰੀਬ 6 ਵਜੇ ਦੇ ਆਸਪਾਸ ਜਾਣਕਾਰੀ ਮਿਲੀ ਕਿ ਬਸੰਤ ਕੁੰਜ ਥਾਣਾ ਇਲਾਕੇ ‘ਚ ਪੂਰਬੀ ਮਾਰਗ ‘ਤੇ ਪੁਲਿਸ ਪਿਕੇਟ ‘ਤੇ ਰਾਕੇਸ਼ ਨਾਮ ਦੇ ਇੱਕ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਲਈ ਹੈ।

Kisan Bill 2020 :ਕਿਸਾਨਾਂ ਦਾ ਨਿਕਲੇਗਾ ਹੱਲ, ਯੂਪੀ ਚੋਣਾਂ ਤੋਂ ਡਰੀ ਸਰਕਾਰ || D5 Channel Punjabi

ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਕਾਂਸਟੇਬਲ ਰਾਕੇਸ਼ ਬੇਹੋਸ਼ ਮਿਲਿਆ। ਪੁਲਿਸ ਕਰਮਚਾਰੀ ਨੇ ਉਸਨੂੰ ਤੁਰੰਤ ਏਮਸ ਦੇ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਕੇਸ਼ ਨੇ ਸਰਕਾਰੀ ਪਿਸਤੌਲ ਨਾਲ ਸਿਰ ਦੇ ਸੱਜੇ ਪਾਸੇ ਗੋਲੀ ਮਾਰੀ। ਪੁਲਿਸ ਅਨੁਸਾਰ ਸਵੇਰ ਦੀ ਸੈਰ ‘ਤੇ ਨਿਕਲੇ ਇੱਕ ਲੜਕੇ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੌਕੇ ‘ਤੇ ਕਰਾਇਮ ਅਤੇ ਐਫਐਸਐਲ ਦੀ ਟੀਮ ਪੁੱਜ ਕੇ ਤਫਤੀਸ਼ ਕੀਤੀ ਹੈ। ਅੱਗੇ ਦੀ ਜਾਂਚ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button