Breaking NewsD5 specialIndiaNewsTop News

Delhi ‘ਚ ਆਡ – ਈਵਨ ਦੇ ਤਹਿਤ ਖੁੱਲਣਗੇ ਬਾਜ਼ਾਰ ਅਤੇ ਮਾਲ, ਕੁਝ ਸ਼ਰਤਾਂ ਦੇ ਨਾਲ ਮਿਲੀ ਲੌਕਡਾਊਨ ‘ਚ ਰਾਹਤ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ – 19 ਦੇ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਲੌਕਡਾਊਨ ‘ਚ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ। ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 7 ਜੂਨ ਤੋਂ ਆਡ ਈਵਨ ਦੀ ਤਰਜ਼ ‘ਤੇ ਦੁਕਾਨਾਂ ਅਤੇ ਮਾਲ ਖੋਲ੍ਹੇ ਜਾਣਗੇ। ਸੀਐਮ ਕੇਜਰੀਵਾਲ ਨੇ ਕਿਹਾ ਕਿ ਹੁਣ ਕੋਰੋਨਾ ਦੀ ਹਾਲਤ ਕਾਫ਼ੀ ਕੰਟਰੋਲ ‘ਚ ਹੈ। ਇਸਦੇ ਨਾਲ ਹੀ 50 ਫੀਸਦੀ ਸਮਰੱਥਾ ਦੇ ਨਾਲ ਮੈਟਰੋ ਟ੍ਰੇਨ ਸੇਵਾ ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ ਹੈ। ਬਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਹੋਵੇਗਾ।

ਪੰਜਾਬ ਦੇ ਆਹ ਸ਼ਹਿਰ ਦਾ ਹੋਇਆ ਬੁਰਾ ਹਾਲ ! ਲੋਕਾਂ ਦਾ ਰਹਿਣਾ ਹੋਇਆ ਔਖਾ !

ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ।ਇਸਦੇ ਨਾਲ ਹੀ ਕੇਜਰੀਵਾਲ ਨੇ 14 ਜੂਨ ਤੱਕ ਲੌਕਡਾਊਨ ਵਧਾਉਣ ਦਾ ਫ਼ੈਸਲਾ ਲਿਆ ਹੈ। ਹੁਣ ਲੌਕਡਾਊਨ 14 ਜੂਨ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਪਰ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 400 ਕੇਸ ਆਏ ਹਨ ਅਤੇ ਪੌਜ਼ੇਟੀਵਿਟੀ ਦਰ ਕਰੀਬ 0.5 ਫ਼ੀਸਦੀ ਰਹਿ ਗਈ ਹੈ। ਕੋਰੋਨਾ ਦੀ ਡਿੱਗਦੀ ਦਰ ਨੂੰ ਵੇਖਦੇ ਹੋਏ ਸਰਕਾਰੀ ਦਫ਼ਤਰ ’ਚ ਗਰੁੱਪ ‘ਏ’ ਅਫ਼ਸਰ 100 ਫ਼ੀਸਦੀ ਅਤੇ ਬਾਕੀ ਇਸ ਦੇ ਹੇਠਾਂ ਵਾਲੇ 50 ਫ਼ੀਸਦੀ ਅਫ਼ਸਰ ਕੰਮ ਕਰਨਗੇ। ਜ਼ਰੂਰੀ ਸੇਵਾਵਾਂ ’ਚ 100 ਫ਼ੀਸਦੀ ਕਾਮੇ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।

🔴LIVE | ਕਿਸਾਨਾਂ ਨੇ ਦਿੱਤਾ ਕੇਂਦਰ ਨੂੰ ਝਟਕਾ,ਦਿਖਾਤੀ ਪਾਵਰ ! 33 ਬੀਜੇਪੀ ਦੇ MLA ਛੱਡਣਗੇ ਕੁਰਸੀ ? ਡਰੀ ਸਰਕਾਰ !

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ, ਕਿੰਨੀ ਭਿਆਨਕ ਹੋਵੇਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ ਪਰ ਅਸੀਂ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਾਂ। ਮਾਹਰਾਂ ਨਾਲ ਗੱਲ ਕਰ ਕੇ ਇਹ ਤੈਅ ਕੀਤਾ ਗਿਆ ਹੈ ਕਿ ਅਗਲੀ ਲਹਿਰ ਦੀ 37,000 ਕੇਸਾਂ ਦੀ ਪੀਕ ਮੰਨ ਕੇ ਤਿਆਰੀ ਸ਼ੁਰੂ ਕੀਤੀ ਜਾਵੇ। 420 ਟਨ ਆਕਸੀਜਨ ਦੀ ਸਟੋਰੇਜ਼ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ। 25 ਆਕਸੀਜਨ ਟੈਂਕਰ ਖਰੀਦੇ ਜਾ ਰਹੇ ਹਨ ਅਤੇ 64 ਆਕਸੀਜਨ ਪਲਾਂਟ ਲੱਗ ਰਹੇ ਹਨ। ਇਸ ਤੋਂ ਇਲਾਵਾ ਬੈੱਡ, ਦਵਾਈਆਂ, ਆਈ. ਸੀ. ਯੂ. ਦੀ ਕਿੰਨੀ ਲੋੜ ਹੋਵੇਗੀ, ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button