Breaking NewsEntertainmentNewsPunjab

Daler Mehndi ਦੇ ਪਰਿਵਾਰ ‘ਤੇ ਟੁੁੱਟਿਆ ਦੁੱਖਾਂ ਦਾ ਪਹਾੜ, ਮੰਦਭਾਗੀ ਖ਼ਬਰ

ਪਟਿਆਲਾ : ਵਿਸ਼ਵ ਪ੍ਰਸਿੱਧ ਪੰਜਾਬੀ ਪੋਪ ਗਾਇਕ ਦਲੇਰ ਮਹਿੰਦੀ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਖਬਰ ਆਈ ਹੈ ਕਿ ਮਹਿੰਦੀ ਦੇ ਭਰਾ ਅਮਰਜੀਤ ਸਿੰਘ ਮਹਿੰਦੀ ਦੀ ਮੌਤ ਹੋ ਗਈ ਹੈ। 62 ਸਾਲ ਦੇ ਅਮਰਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਗੁਰਦਾ (ਕਿਡਨੀ) ਰੋਗ ਤੋਂ ਪੀੜਤ ਸਨ ਤੇ ਇਲਾਜ ਅਧੀਨ ਸਨ। ਜਿਉਂ ਹੀ ਇਹ ਖਬਰ ਵਾਇਰਲ ਹੋਈ ਤਾਂ ਦਲੇਰ ਮਹਿੰਦੀ ਨੂੰ ਚਾਹੁਣ ਵਾਲਿਆਂ ਵਲੋਂ ਮਹਿੰਦੀ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਵਾਲਿਆਂ ਦੀ ਭੀੜ ਲੱਗ ਗਈ।

Read Also ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਸਵਰਗਵਾਸ

ਦੱਸ ਦੇਈਏ ਕਿ ਅਮਰਜੀਤ ਸਿੰਘ ਮਹਿੰਦੀ ਉਹ ਸ਼ਖਸ ਸਨ ਜਿਹੜੇ ਕਿ ਦਲੇਰ ਮਹਿੰਦੀ ਦੇ ਲਗਭਗ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਅਮਰਜੀਤ ਸਿੰਘ ਮਹਿੰਦੀ ਦਲੇਰ ਮਹਿੰਦੀ ਦੇ ਨਾਲ ਇੱਕ ਡਰੰਮਰ ਦੇ ਤੌਰ ਤੇ ਵੀ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਰਹਿੰਦੇ ਸਨ। ਇਸ ਸਬੰਧ ਵਿੱਚ ਗਲੋਬਲ ਪੰਜਾਬ ਟੀ.ਵੀ. ਨਾਲ ਗੱਲਬਾਤ ਕਰਦਿਆਂ ਦਲੇਰ ਮਹਿੰਦੀ ਦੀ ਟੀਮ ਦੇ ਮੈਂਬਰ ਆਕਾਸ਼ ਨੇ ਦੱਸਿਆ ਕਿ ਦਿੱਲੀ ਦੇ ਤਿਲਕ ਵਿਹਾਰ ਵਿਚ ਰਹਿਣ ਵਾਲੇ ਅਮਰਜੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5.00 ਵਜੇ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button