Breaking NewsD5 specialNewsPoliticsPunjab

Daduwal ਨੇ ਘੇਰੇ ਢੱਡਰੀਆਂਵਾਲੇ, ਨੇਕੀ ਤੇ ਲੱਖਾ ਸਿਧਾਣਾ !

ਮੋਗਾ : ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਲੋਕ ਸਿੱਖ ਗੁਰੂ ਸਾਹਿਬਾਨਾਂ ਬਾਰੇ ਭੱਦੀਆਂ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ ਪਰ ਏਸ ਵਾਰ ਤਾਂ ਸਿੱਖੀ ਦੇ ਭੇਸ ‘ਚ ਇਕ ਵਿਅਕਤੀ ਵੱਲੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿਤਰ ਬਾਰੇ ਅਸ਼ਲੀਲ ਟਿੱਪਣੀ ਕੀਤੀ ਗਈ। ਜਿਸ ਕਾਰਨ ਸਿੱਖ ਜਗਤ ‘ਚ ਗੁੱਸੇ ਦੀ ਲਹਿਰ ਹੈ ਤੇ ਉਸਤੇ ਵਿਵਾਦ ਲਗਾਤਾਰ ਵਿਵਾਦ ਵੱਧਦਾ ਜਾ ਰਿਹਾ ਹੈ। ਜਿਸਤੇ ਹੁਣ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

🔴 LIVE | ਨਵਜੋਤ ਸਿੱਧੂ ਨੇ ਹਿਲਾਈ ਕੈਪਟਨ ਸਰਕਾਰ! ਕੇਜਰੀਵਾਲ ਦਾ ਵੀ ਪੱਲਾ ਨਹੀਂ ਫੜਿਆ | Navjot Sidhu

ਦੱਸ ਦਈਏ ਕਿ ਬੱਧਨੀ ਕਲਾਂ ਅਧੀਨ ਆਉਂਦੇ ਪਿੰਡ ਮੀਨੀਆਂ ਦੇ ਸੁਖਦਰਸ਼ਨ ਸਿੰਘ ਗੱਗ ਦੀ ਏਸ ਹਰਕਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ‘ਤੇ ਸਿੱਖ ਜਥੇਬੰਦੀਆਂ ਨੇ ਪਰਚਾ ਕਰਵਾ ਕੇ ਅਜਿਹੇ ਲੋਕਾਂ ਨੂੰ ਬਾਜ਼ ਆਉਣ ਦੀ ਨਸੀਹਤ ਦਿੱਤੀ ਹੈ। ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।

ਆਹ ਵੇਖੋ ਹਸਪਤਾਲ ‘ਚੋਂ ਕੋਰੋਨਾ ਮਰੀਜ਼ਾਂ ਨਾਲ ਡਾਕਟਰ ਤੇ ਨਰਸ ਦੀ ਵੀਡੀਓ ਵਾਇਰਲ | Corona

ਓਧਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬੀਤੇ ਸਮੇਂ ਤੋਂ ਸੋਸ਼ਲ ਮੀਡੀਆ `ਤੇ ਲਗਾਤਾਰ ਭੱਦੀਆਂ ਟਿੱਪਣੀਆਂ ਕੀਤੀਆਂ ਰਹੀਆਂ ਹਨ। ਜਿਸ ‘ਚ ਕੁਝ ਅਖੌਤੀ ਪ੍ਰਚਾਰਕਾਂ ‘ਤੇ ਵੀ ਇਲਜ਼ਾਮ ਲੱਗਦੇ ਨੇ ਕਿ ਉਹ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਹੁਣ ਏਸ ਅੰਮ੍ਰਿਤਧਾਰੀ ਵਿਅਕਤੀ ਦੀ ਏਸ ਕਰਤੂਤ ਨੇ ਪੂਰੇ ਸਿੱਖ ਜਗਤ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਲਿਹਾਜ਼ਾ ਅਜਿਹੇ ਲੋਕਾਂ `ਤੇ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ। ਜੋ ਸਿੱਖੀ ਭੇਸ ‘ਚ ਰਹਿ ਕੇ ਗੁਰੂਆਂ `ਤੇ ਅਸ਼ਲੀਲ ਟਿੱਪਣੀਆਂ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button