D5 ਚੈਨਲ ‘ਤੇ ਡੇਰਾ ਪ੍ਰੇਮੀ ਵੀਰਪਾਲ ਕੌਰ ਦੀ ਇੰਟਰਵਿਊ | ਰਾਮ ਰਹੀਮ ਨੂੰ ਬਾਦਲਾਂ ਤੋਂ ਮਿਲੀ ਪੋਸ਼ਾਕ ਦਾ ਪੂਰਾ ਸੱਚ
ਪਟਿਆਲਾ : ਕਰੀਬ 13 ਸਾਲਾਂ ਬਾਅਦ ਇਕ ਵਾਰ ਫੇਰ ਰਾਮ ਰਹੀਮ ਵੱਲੋਂ ਪੋਸ਼ਾਕ ਪਾ ਕੇ ਸਵਾਂਗ ਰਚਾਉਣ ਦਾ ਮਾਮਲਾ ਸੁਰਖੀਆਂ ‘ਚ ਹੈ। ਡੇਰਾ ਪੈਰੋਕਾਰ ਵੀਰਪਾਲ ਕੌਰ ਨੇ ਰਾਮ ਰਹੀਮ ਦੀ ਪੋਸ਼ਾਕ ਦਾ ਰਾਜ਼ ਖੋਲ੍ਹਿਆ ਤਾਂ ਰੌਲਾ ਰੱਪਾ ਪੈਣਾ ਲਾਜ਼ਮੀ ਸੀ। ਕਾਂਗਰਸ ਨਿਸ਼ਾਨੇ ਕੱਸ ਰਹੀ ਹੈ ਤੇ ਅਕਾਲੀ ਦਲ ਸਫ਼ਾਈਆਂ ਦੇ ਰਿਹਾ ਹੈ। ਸਭ ਤੋਂ ਪਹਿਲਾਂ ਇਹ ਜਾਣ ਲਉ ਕਿ ਸਵਾਂਗ ਕਿੱਥੇ ਰਚਿਆ ਸੀ ਤੇ ਕਦੋਂ ਰਚਿਆ ਸੀ। 29 ਅਪ੍ਰੈਲ 2007 ਕਰੀਬ 13 ਸਾਲ ਪਹਿਲਾਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰ ਡੇਰੇ ‘ਚ ਜਾਮ ਏ ਇੰਸਾ ਬਣਾਇਆ ਗਿਆ।
LIVE ਇੰਟਰਵਿਊ ‘ਚ ਭੜਕੇ ਸੁਖਦੇਵ ਸਿੰਘ ਢੀਂਡਸਾ | ਅਕਾਲ ਤਖ਼ਤ ‘ਤੇ ਜਾਣ ਦੀ ਚੁਣੌਤੀ ਦਿੱਤੀ | Sukhdev Singh Dhindsa
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਇਹ ਪੋਸ਼ਾਕ ਪਾਈ। ਜਿਸ ‘ਤੇ ਸਿੱਖਾਂ ਨੇ ਇਤਰਾਜ਼ ਜਤਾਇਆ ਕਈ ਵਾਰ ਸਿੱਖਾਂ ਤੇ ਪ੍ਰੇਮੀਆਂ ਵਿਚਾਲੇ ਜ਼ਬਰਦਸਤ ਟਕਰਾਅ ਵੀ ਹੋਇਆ। ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫ਼ ਕਰਨ ਦੀ ਖ਼ਬਰ ਜਿਵੇਂ ਹੀ ਸਿੱਖ ਜਗਤ ‘ਚ ਪਹੁੰਚੀ ਤਾਂ ਸਿਆਸੀ ਤੇ ਧਾਰਮਿਕ ਸਫ਼ਾਂ ‘ਚ ਰੌਲਾ ਪੈਣਾ ਲਾਜ਼ਮੀ ਸੀ। ਨਿਸ਼ਾਨੇ ‘ਤੇ ਤਤਕਾਲੀ ਤੇ ਪੰਥਕ ਸਰਕਾਰ ਅਕਾਲੀ ਦਲ ਦੀ ਸੀ।
ਆਹ ਮਾਸਟਰਨੀ ਨੇ ਲੈ ਲਿਆ ਸਿੱਖਾਂ ਨਾਲ ਪੰਗਾ,ਹੁਣ ਗੁਰੂ ਦੇ ਸਿੰਘ ਸਿਖਾਉਣਗੇ ਮਾਸਟਰਨੀ ਨੂੰ ਪੜਾਉਣਾ!
ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ਵੀ ਬਾਦਲਾਂ ਲਈ ਮੁਸੀਬਤ ਬਣੇ। ਇਸ ਤੋਂ ਪਹਿਲਾਂ ਸਾਲ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤਾਰ ਵੀ ਡੇਰਾ ਸਿਰਸਾ ਨਾਲ ਜੁੜੇ ਤੇ ਨਿਸ਼ਾਨੇ ‘ਤੇ ਰਹੀ ਬਾਦਲਾਂ ਦੀ ਡੇਰੇ ਨਾਲ ਗੰਢਤੁੱਪ। ਹੁਣ ਮਸਲਾ ਡੇਰੇ ਦੀ ਪੈਰੋਕਾਰ ਵੀਰਪਾਲ ਕੌਰ ਦੇ ਉਸ ਬਿਆਨ ਦਾ ਹੈ। ਜੋ ਉਸ ਨੇ ਇਕ ਟੀਵੀ ਡਿਬੇਟ ‘ਚ ਦਿੱਤਾ। ਵੀਰਪਾਲ ਕੌਰ ਨੇ ਕਿਹਾ ਕਿ ਜਿਹੜੀ ਪੋਸ਼ਾਕ ਰਾਮ ਰਹੀਮ ਨੇ ਜਾਮ ਏ ਇੰਸਾ ਮੌਕੇ ਪਾਈ ਸੀ। ਉਹ ਪੋਸ਼ਾਕ ਸੁਖਬੀਰ ਬਾਦਲ ਨੇ ਦਿੱਤੀ ਸੀ ਇਹ ਦਾਅਵਾ ਵੀਰਪਾਲ ਕੌਰ ਨੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦੇ ਹਵਾਲੇ ਨਾਲ ਕੀਤਾ ਪਰ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਡੇਰਾ ਪੈਰੋਕਾਰ ਵੀਰਪਾਲ ਕੌਰ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਹ ਸਭ ਮਨਘੜਤ ਹੈ।
Private School | ਪ੍ਰਾਈਵੇਟ ਸਕੂਲਾਂ ਨੂੰ ਫੇਰ ਲੱਗਿਆ ਝਟਕਾ! ਆਹ ਸੁਣੋ ਕਿਵੇਂ ਸਰਕਾਰੀ ਸਕੂਲਾਂ ਦਾ ਬੇੜਾ ਡੋਬਿਆ?
ਸਿਆਸੀ ਤੂਫ਼ਾਨ ਤਾਂ ਆਉਣਾ ਹੀ ਸੀ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਦਲਾਂ ਨੇ ਡੇਰੇ ਨਾਲ ਸੌਦੇਬਾਜ਼ੀ ਕੀਤੀ ਸੀ। ਲਿਹਾਜ਼ਾ ਅਕਾਲੀ ਲੀਡਰਸ਼ਿਪ ਬੇਨਾਕਬ ਹੋ ਚੁੱਕੀ ਹੈ ਤੇ ਸੁਖਬੀਰ ਬਾਦਲ ਨੂੰ ਪੰਥਕ ‘ਚੋਂ ਛੇਕਿਆ ਜਾਵੇ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਦਾਅਵਾ ਕੀਤਾ ਸੀ ਕਿ 2017 ‘ਚ ਉਹਨਾਂ ਅਕਾਲੀ ਦਲ ਦਾ ਸਮਰਥਨ ਕੀਤਾ ਸੀ।ਸੁਨੀਲ ਜਾਖੜ, ਵੀਰਪਾਲ ਕੌਰ, ਹਰਚਰਨ ਸਿੰਘ ਦੀ ਪ੍ਰਤੀਕਿਰਿਆ ਤੋਂ ਬਾਅਦ ਹੁਣ ਅਕਾਲੀ ਦਲ ਦਾ ਪਲਟਵਾਰ ਵੀ ਕੀਤਾ।
ਲਓ ਜੀ! ਇੱਕ ਹੋਰ ਖੁੱਲ੍ਹ ਗਿਆ ਮੋਦੀ ਖਾਨਾ,ਕਰਲੋ ਜਿਸਨੇ ਕਰਨਾ ਵਿਰੋਧ ! ਹੁਣ ਤਾਂ ਹੋ ਗਈ ਕਿਰਪਾ ਬਾਬਾ ਨਾਨਕ ਦੀ|
ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਸਭ ਕਾਂਗਰਸ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਕਰ ਰਹੀ ਹੈ। ਉੱਧਰ ਪੰਜਾਬ ‘ਚ ਵਧ ਰਹੇ ਡੇਰਾਵਾਦ ‘ਤੇ ਤੰਜ ਕੱਸਦਿਆਂ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਖੀ ਨੂੰ ਢਾਅ ਲੱਗਣ ਦਾ ਅਸਲ ਕਾਰਨ ਸਿੱਖ ਧਰਮ ਦੇ ਪ੍ਰਚਾਰ ਦੀ ਕਮੀ ਹੈ। ਅਖੀਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਮਸਲਾ ਹੁਣ ਚਰਚਾ ਵਿੱਚ ਕਿਉਂ ਆਇਆ। ਕੀ 2022 ਚੋਣਾਂ ਤੋਂ ਪਹਿਲਾਂ ਕੋਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਕੀ ਜਾਣਬੁੱਝ ਕੇ ਅਕਾਲੀ ਦਲ ਜਾਂ ਬਾਦਲ ਪਰਿਵਾਰ ਨੂੰ ਨਿਸ਼ਾਨੇ ‘ਤੇ ਲਿਆਂਦਾ ਗਿਆ ਹੈ। ਵਾਰ- ਵਾਰ ਪਲਟਵਾਰ ਦੀ ਇਸ ਸਿਆਸਤ ‘ਤੇ ਤੁਹਾਡੀ ਕੀ ਰਾਇ ਹੈ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਕਰੋ…
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.