ਬਰਮਿੰਘਮ 2022 ’ਚ ਭਾਰਤ ਨੇ ਇਨ੍ਹਾਂ ਖੇਡਾਂ ’ਚ 30 ਤਮਗੇ ਜਿੱਤੇ ਸਨ। ਬਰਮਿੰਘਮ 2022 ’ਚ 210 ਐਥਲੀਟਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਦਕਿ ਕੁੱਲ 125 ਐਥਲੀਟ ਗਲਾਸਗੋ ਗਏ ਸਨ। ਅਜਿਹੇ ’ਚ ਇਸ ਵਾਰ ਦਾ ਪ੍ਰਦਰਸ਼ਨ ਸ਼ਾਨਦਾਰ ਮੰਨਿਆ ਜਾ ਸਕਦਾ ਹੈ।
ਕਿਸ ਖੇਡ ’ਚ ਕਿੰਨੇ ਤਗਮੇ : ਗਲਾਸਗੋ ’ਚ ਮੁੱਕੇਬਾਜ਼ੀ ’ਚ 7 ਸੋਨ ਸਮੇਤ ਭਾਰਤ ਲਈ ਸਭ ਤੋਂ ਵੱਧ 10 ਤਮਗੇ ਆਏ, ਜਦਕਿ ਅਥਲੈਟਿਕਸ ’ਚ ਵੀ ਅਸੀਂ ਕੁੱਲ 10 ਤਮਗੇ ਜਿੱਤੇ। ਅਸੀਂ ਵੇਟ ਲਿਫਟਿੰਗ ’ਚ 8, ਜੂਡੋ ’ਚ 4 ਤੇ ਪੈਰਾ ਖੇਡਾਂ ’ਚ ਕੁੱਲ 7 ਤਮਗੇ ਜਿੱਤੇ। ਅਸੀਂ ਕਲਾਤਮਕ ਜਿਮਨਾਸਟਿਕ, ਟਰੈਕ ਸਾਈਕਲਿੰਗ, ਲਾਅਨ ਬਾਊਲ ਤੇ ਤੈਰਾਕੀ ’ਚ ਖਾਲੀ ਹੱਥ ਰਹੇ, ਜਦਕਿ ਨੈੱਟਬਾਲ ਤੇ 3×3 ਬਾਸਕਟਬਾਲ ’ਚ ਸਾਡੇ ਦੇਸ਼ ਦਾ ਕੋਈ ਵੀ ਖਿਡਾਰੀ ਰਾਸ਼ਟਰਮੰਡਲ ਖੇਡਾਂ ’ਚ ਨਹੀਂ ਗਿਆ। ਸਾਡੇ ਕੋਲ ਯਕੀਨੀ ਤੌਰ ’ਤੇ 3×3 ਬਾਸਕਟਬਾਲ ਦੇ ਮਹਿਲਾ ਵ੍ਹੀਲਚੇਅਰ ਈਵੈਂਟ ’ਚ ਇੱਕ ਟੀਮ ਸੀ ਪਰ ਇਹ ਟੀਮ ਇੱਕ ਵੀ ਮੈਚ ਜਿੱਤੇ ਬਿਨਾਂ ਪਹਿਲੇ ਪੜਾਅ ਤੋਂ ਬਾਹਰ ਹੋ ਗਈ
32 ਮੈਂਬਰੀ ਐਥਲੈਟਿਕਸ ਦਲ ’ਚ ਸਰਵੇਸ਼ ਕੁਸ਼ਾਰੇ (ਉੱਚੀ ਛਾਲ), ਗੁਲਵੀਰ ਸਿੰਘ (10,000 ਮੀਟਰ), ਸ੍ਰੀਸ਼ੰਕਰ ਮੁਰਲੀ (ਲੰਬੀ ਛਾਲ), ਨੀਰਜ ਚੋਪੜਾ (ਜੈਵਲਿਨ ਥਰੋਅ), ਪ੍ਰਵੀਨ ਚਿਤਰਾਵੇਲ (ਤੀਹਰੀ ਛਾਲ) ਨੇ ਚਾਂਦੀ, ਜਦਕਿ ਗੁਲਵੀਰ ਸਿੰਘ (5000 ਮੀਟਰ), ਸੇਲਵਾ ਪ੍ਰਭ ਸਿੰਘ (5000 ਮੀਟਰ), ਯਸ਼ਵੀਰ ਸਿੰਘ (ਜੈਵਲਿਨ ਥਰੋਅ), ਤੇਜਸਿਵਨ ਸ਼ੰਕਰ (ਡਿਕਾਥਲਾਨ) ਤੇ ਸੀਮਾ ਕਲੀਰਾਮਨ (ਡਿਸਕਸ) ਥਰੋਅ) ਨੇ ਕਾਂਸੀ ਦੇ ਤਮਗੇ ਜਿੱਤੇ, ਜਦਕਿ 14 ਮੁੱਕੇਬਾਜ਼ਾਂ ’ਚੋਂ ਸਾਕਸ਼ੀ ਚੌਧਰੀ, ਪ੍ਰੀਤੀ ਪਵਾਰ, ਜੈਸਮੀਨ ਲੰਬੋਰੀਆ, ਪ੍ਰਿਆ ਘੰਘਾਸ, ਅਰੁੰਧਤੀ ਚੌਧਰੀ, ਸਚਿਨ ਸਿਵਾਚ, ਅੰਕੁਸ਼ ਪੰਘਾਲ ਨੇ ਸੋਨੇ ਦਾ, ਜਦਕਿ ਨਰਿੰਦਰ ਬਰਵਾਲ, ਜਾਦੂਮਣੀ ਸਿੰਘ, ਲਵਲੀਨਾ ਬੋਰਗੋਹਾਈ ਨੇ ਚਾਂਦੀ ਦੇ ਤਮਗੇ ਜਿੱਤੇ। 14 ਮੈਂਬਰੀ ਵਾਲੀ ਜੂਡੋ ’ਚ ਅਸਮਿਤਾ ਡੇ ਤੇ ਹਰਸ਼ ਸਿੰਘ ਨੇ ਸੋਨ ਤਮਗਾ ਜਿੱਤਿਆ, ਜਦਕਿ ਯਾਮਿਨੀ ਮੌਰਿਆ ਨੇ ਚਾਂਦੀ ਤੇ ਉਨਤੀ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ।
12 ਮੈਂਬਰੀ ਵੇਟ ਲਿਫਟਿੰਗ ਦਲ ’ਚ ਮੀਰਾਬਾਈ ਚਾਨੂ ਤੇ ਰਿਸ਼ੀਕਾਂਤਾ ਸਿੰਘ ਨੇ ਸੋਨ ਤਮਗੇ ਜਿੱਤੇ, ਜਦਕਿ ਰਾਜੂ ਮੁਤੂਪੰਡੀ, ਗਿਆਨੇਸ਼ਵਰੀ ਯਾਦਵ, ਅਜੈ ਬਾਬੂ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਨੇ ਚਾਂਦੀ ਤੇ ਬਿੰਦਿਆਰਾਣੀ ਦੇਵੀ ਨੇ ਕਾਂਸੀ ਦਾ ਤਮਗੇ ਜਿੱਤੇ। ਇਨ੍ਹਾਂ ਤੋਂ ਇਲਾਵਾ ਪੈਰਾ ਐਥਲੈਟਿਕਸ ’ਚ ਸ਼ਰਮੀਲਾ ਧਨਖੜ ਨੇ ਸ਼ਾਟ ਪੁਟ ਐੱਫ57, ਦਿਲੀਪ ਗਾਵਿਤ ਨੇ 100 ਮੀਟਰ ਟੀ47 ’ਚ ਸੋਨ, ਸੋਮਨ ਰਾਣਾ ਨੇ ਪੁਰਸ਼ਾਂ ਦੇ ਸ਼ਾਟ ਪੁਟ ਐਫ57 ’ਚ ਸੋਨ ਤੇ ਮੁਹੰਮਦ ਬਾਸਿਲ ਨੇ 100 ਮੀਟਰ ਟੀ47 ’ਚ ਚਾਂਦੀ ਦਾ ਤਮਗਾ ਜਿੱਤਿਆ। ਪੈਰਾ ਪਾਵਰਲਿਫਟਰ ਝੰਡੂ ਕੁਮਾਰ ਤੇ ਸ਼ਿਲਪਾ ਸ਼ੈਲਾ ਨੇ ਮਹਿਲਾ ਸ਼ਾਟਪੁਰ F57 ’ਚ ਕਾਂਸੀ ਦਾ ਤਮਗਾ ਜਿੱਤਿਆ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.