SportsTop News

CSK ਬਨਾਮ LSG ਅੱਜ

 ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ‘ਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ (CSK) ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮ ਵਿਚਾਲੇ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ | ਇਸ ਮੈਚ ‘ਚ ਚੇਨਈ ਸੁਪਰ ਕਿੰਗਜ਼ (CSK) ਨੂੰ ਜਿੱਤ ਦੀ ਤਲਾਸ਼ ਹੋਵੇਗੀ |

ਲਖਨਊ ਸੁਪਰ ਜਾਇੰਟਸ (LSG) ਨੇ ਛੇ ਮੈਚਾਂ ‘ਚੋਂ ਚਾਰ ਜਿੱਤਣ ਤੋਂ ਬਾਅਦ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਜਦੋਂ ਕਿ ਚੇਨਈ ਛੇ ‘ਚੋਂ ਪੰਜ ਮੈਚ ਹਾਰਿਆ ਹੈ| ਹੁਣ ਤੱਕ ਆਈਪੀਐਲ ‘ਚ ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਕੁੱਲ 5 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਲਖਨਊ (LSG) ਨੇ ਤਿੰਨ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਸੀਐਸਕੇ ਨੂੰ ਸਿਰਫ਼ ਇੱਕ ਜਿੱਤ ਮਿਲੀ ਹੈ। ਜਦੋਂ ਕਿ ਇੱਕ ਮੈਚ ਬੇਨਤੀਜਾ ਰਿਹਾ। ਏਕਾਨਾ ਵਿਖੇ ਦੋ ਮੈਚ ਖੇਡੇ ਗਏ। ਇੱਕ ਲਖਨਊ ਨੇ ਜਿੱਤਿਆ ਅਤੇ ਇੱਕ ਨਿਰਣਾਇਕ ਰਿਹਾ।

ਸੀਐਸਕੇ ਦੀ ਰਚਿਨ ਰਵਿੰਦਰ ਟੀਮ ਦੀ ਸਭ ਤੋਂ ਵੱਧ ਸਕੋਰਰ ਹੈ। ਰਚਿਨ ਨੇ 6 ਮੈਚਾਂ ‘ਚ ਕੁੱਲ 149 ਦੌੜਾਂ ਬਣਾਈਆਂ ਹਨ। ਰਚਿਨ ਨੇ ਸੀਜ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਵਿਰੁੱਧ 45 ਗੇਂਦਾਂ ‘ਚ 65 ਦੌੜਾਂ ਦੀ ਨਾਬਾਦ ਅਰਧ-ਸੈਂਕੜਾ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਗੇਂਦਬਾਜ਼ ਨੂਰ ਅਹਿਮਦ ਟੀਮ ਅਤੇ ਸੀਜ਼ਨ ਦੋਵਾਂ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸਨੇ 6 ਮੈਚਾਂ ‘ਚ 12 ਵਿਕਟਾਂ ਲਈਆਂ ਹਨ।

ਲਖਨਊ ਟੀਮ ਦੀ ਬੱਲੇਬਾਜ਼ੀ ਸ਼ਾਨਦਾਰ ਹੈ, ਲਖਨਊ ਦੀ ਬੱਲੇਬਾਜ਼ੀ ‘ਚ ਨਿਕੋਲਸ ਪੂਰਨ, ਮਿਸ਼ੇਲ ਮਾਰਸ਼ ਅਤੇ ਏਡਨ ਮਾਰਕਰਮ ਚੰਗੀ ਫਾਰਮ ‘ਚ ਹਨ। ਪੂਰਨ ਇਸ ਸਮੇਂ ਔਰੇਂਜ ਕੈਪ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਪੂਰਨ ਸੀਜ਼ਨ ਅਤੇ ਟੀਮ ਦੋਵਾਂ ਦਾ ਸਭ ਤੋਂ ਵੱਧ ਸਕੋਰਰ ਹੈ। ਸ਼ਾਰਦੁਲ ਠਾਕੁਰ, ਲਖਨਊ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button