Breaking NewsD5 specialInternationalNewsTop News

Coronavirus  :  India ਨੂੰ ਮੈਡੀਕਲ ਉਪਕਰਣ ਭੇਜੇਗਾ Israel

ਯਰੂਸ਼ਲਮ: ਇਜ਼ਰਾਇਲ ਕੋਰੋਨਾ ਵਾਇਰਸ ਨਾਲ ਨਿੱਬੜਨ ਲਈ ਹੁਣ ਭਾਰਤ ਦੀ ਮਦਦ ਕਰੇਗਾ। ਇਜ਼ਰਾਇਲ ਹੁਣ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਮੈਡੀਕਲ ਮਦਦ ਮੁਹੱਈਆ ਕਰਵਾਏਗਾ। ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਅਕਾਲੀਆਂ ਦੀ ਬੀਬੀ ਫਸੀ ਕਸੂਤੀ !ਪੁਲਿਸ ਨੇ ਕਰਤੀ ਵੱਡੀ ਕਾਰਵਾਈ!

ਇਜ਼ਰਾਇਲ ਦੇ ਵਿਦੇਸ਼ ਮੰਤਰੀ ਗੈਬੀ ਅਸ਼ਕੇਨਾਜੀ ਦੇ ਹਵਾਲੇ ਤੋਂ ਕਿਹਾ ਗਿਆ, ‘ਭਾਰਤ ਲਈ ਐਮਰਜੈਂਸੀ ਮਦਦ ਦੀ ਵਿਵਸਥਾ ਮੁਸ਼ਕਲ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਦੋਸਤੀ ਦਾ ਪ੍ਰਗਟਾਵਾ ਹੈ।’ ਮੰਤਰਾਲੇ ਮੁਤਾਬਕ ਇਜ਼ਰਾਇਲ ਤੋਂ ਸਮੂਹਕ ਅਤੇ ਵਿਅਕਤੀਗਤ ਆਕਸੀਜਨ ਜਨਰੇਟਰ, ਰੇਸਪਿਰੇਟਰ, ਦਵਾਈਆਂ ਅਤੇ ਹੋਰ ਮੈਡੀਕਲ ਉਪਰਕਰਨਾਂ ਦੀ ਭਾਰਤ ਨੂੰ ਮੰਗਲਵਾਰ ਨੂੰ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਭਾਰਤ ਵਿਚ ਕੋਰੋਨਾਂ ਦੇ ਮਾਮਲਿਆਂ ਵਿਚ ਤੇਜ਼ੀ ਦਾ ਵਾਧਾ ਅਤੇ ਸਿਹਤ ਸੁਵਿਧਾਵਾਂ ਦੀ ਘਾਟ ਦੇ ਮੱਦੇਨਜ਼ਰ ਹੁਣ ਤੱਕ ਅਮਰੀਕਾ, ਰੂਸ, ਬ੍ਰਿਟੇਨ, ਜਰਮਨੀ ਵਰਗੇ ਕਈ ਦੇਸ਼ਾਂ ਨੇ ਕੋਰੋਨਾ ਸੰਕਟ ’ਤੇ ਭਾਰਤ ਦੀ ਮਦਦ ਕਰਨ ਲਈ ਵੱਖ-ਵੱਖ ਪ੍ਰਕਾਰ ਦੀ ਮਦਦ ਭੇਜੀ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਸਵੇਰੇ ਜ਼ਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 3,57,229 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ 2 ਕਰੋੜ ਦੀ ਸੰਖਿਆ ਪਾਰ ਕਰ ਗਿਾਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button