Breaking NewsD5 specialIndiaNewsPunjabTop News

ਸੁਲਤਾਨਪੁਰ ਲੋਧੀ ਪਹੁੰਚੇ Navjot Sidhu ਨੇ Arvind Kejriwal ‘ਤੇ ਸਾਧਿਆ ਨਿਸ਼ਾਨਾ

ਸੁਲਤਾਨਪੁਰ ਲੋਧੀ/ ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ‘ਚ ਇਲਜ਼ਾਮਾਂ ਅਤੇ ਬਹਿਸ ਦਾ ਦੌਰ ਜਾਰੀ ਹੈ। ਆਏ ਦਿਨ ਨੇਤਾ ਆਹਮਣੇ – ਸਾਹਮਣੇ ਹੋ ਕੇ ਇੱਕ ਦੂਜੇ ‘ਤੇ ਬਿਆਨਬਾਜ਼ੀ ਕਰਦੇ ਦਿਖਾਈ ਦਿੰਦੇ ਹਨ। ਦੂਜੇ ਪਾਸੇ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸੁਲਤਾਨਪੁਰ ਲੋਧੀ ਇੱਕ ਰੈਲੀ ਨੂੰ ਸੰਬੋਧਨ ਕਰਨੇ ਪਹੁੰਚੇ ਜਿੱਥੇ ਉਨ੍ਹਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ‘ਤੇ ਜੰਮਕੇ ਨਿਸ਼ਾਨਾ ਸਾਧਿਆ।

ਹਰਜਿੰਦਰ ਸਿੰਘ ਮਾਝੀ ਦੀ ਧਮਾਕੇਦਾਰ Interview, ਬੇਅਦਬੀ ਮਾਮਲੇ ‘ਚ ਨਵੇਂ ਖੁਲਾਸੇ, ਉੱਪਰ ਤੱਕ ਜੁੜੇ ਤਾਰ

ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਦਾ ਹੀ ਪੰਜਾਬ ਨੂੰ ਲੁੱਟਿਆ ਹੈ ਅਤੇ ਕੇਜਰੀਵਾਲ ਤਾਂ ਸੁਖਬੀਰ ਬਾਦਲ ਤੋਂ ਵੀ ਜਿਆਦਾ ਗੱਪੀ ਹੈ। ਇੰਨਾ ਹੀ ਨਹੀਂ ਸਿੱਧੂ ਨੇ ਕੇਜਰੀਵਾਲ ਨੂੰ ਲਾਈਵ ਬਹਿਸ ਦੀ ਚੁਣੌਤੀ ਦਿੰਦੇ ਹੋਏ ਕਿ ਉਹ ਬੁਲਾਉਣ ਉਨ੍ਹਾਂ ਨੂੰ ਦਿੱਲੀ ਜਾਂ ਸਾਰੇ ਚੈੱਨਲਾਂ ‘ਤੇ ਬਹਿਸ ਕਰ ਲੈਣ। ਅਰਵਿੰਦ ਕੇਜਰੀਵਾਲ ਨੂੰ ਇਸ਼ਤਿਹਾਰੀ ਮੁੱਖ ਮੰਤਰੀ ਦੱਸਦੇ ਹੋਏ ਸਿੱਧੂ ਨੇ ਅੱਗੇ ਕਿਹਾ ਕਿ ਕੇਜਰੀਵਾਲ ਪੰਜਾਬ ‘ਚ ਸਿਰਫ ਝੂਠੇ ਵਾਅਦੇ ਕਰਨ ਆਉਂਦੇ ਹਨ, ਉਨ੍ਹਾਂ ਤੋਂ ਕੋਈ ਪੁੱਛੇ ਕਿ ਉਹ ਪਿਛਲੇ ਸਾਢੇ 4 ਸਾਲ ਕਿੱਥੇ ਸਨ?

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button