Breaking NewsD5 specialEntertainmentNewsTop News

Corona Positive ਹੋਏ ਆਮਿਰ ਖਾਨ, ਹੋਮ ਕੁਆਰਨਟਾਈਨ ਅਤੇ ਹੋਰ ਨਿਯਮਾਂ ਦਾ ਕਰ ਰਹੇ ਨੇ ਪਾਲਣ

ਮੁੰਬਈ : ਦੇਸ਼ ਭਰ ‘ਚ ਕੋਰੋਨਾ ਦੀ ਲਹਿਰ ਇੱਕ ਵਾਰ ਫਿਰ ਵੱਧ ਰਹੀ ਹੈ ਅਤੇ ਮਨੋਰੰਜਨ ਜਗਤ ਦੇ ਸਿਤਾਰੇ ਇਸਦੀ ਚਪੇਟ ‘ਚ ਆ ਰਹੇ ਹਨ। ਹਾਲ ਹੀ ‘ਚ ਆਮਿਰ ਖਾਨ ਵੀ ਕੋਰੋਨਾ ਸੰਕਰਮਣ ਦਾ ਸ਼ਿਕਾਰ ਹੋ ਗਏ ਹਨ। ਕੋਰੋਨਾ ਪੌਜ਼ੀਟਿਵ ਹੋਣ ‘ਤੇ ਆਮਿਰ ਖਾਨ ਘਰ ‘ਚ ਹੀ ਕੁਆਰਨਟਾਇਨ ਹਨ ਅਤੇ ਕੋਰੋਨਾ ਦੇ ਸਾਰੇ ਨਿਯਮਾਂ ਦਾ ਪਾਲਣ ਕਰ ਰਹੇ ਹਨ। ਆਮਿਰ ਖਾਨ ਦੇ ਬੁਲਾਰੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਪਿਛਲੇ ਸਾਲ ਆਮਿਰ ਖਾਨ ਦੇ ਨਾਲ ਕੰਮ ਕਰਨ ਵਾਲੇ 7 ਕਰਮਚਾਰੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ ਜਿਨ੍ਹਾਂ ‘ਚ ਉਨ੍ਹਾਂ ਦੇ ਕੁੱਝ ਸੁਰੱਖਿਆ ਕਰਮਚਾਰੀ, ਡਰਾਇਵਰ ਅਤੇ ਘਰ ‘ਚ ਕੰਮ ਕਰਨ ਵਾਲੇ ਨੌਕਰ ਵੀ ਸ਼ਾਮਿਲ ਸਨ।

ਰਾਕੇਸ਼ ਟਿਕੈਤ ਨੇ ਫਿਰ ਦਿੱਤਾ ਵੱਡਾ ਬਿਆਨ,ਨੌਜਵਾਨਾਂ ਨੇ ਟਰੈਕਟਰ ਕਰ ਲਏ ਤਿਆਰ!ਪਾਰਲੀਮੈਂਟ ‘ਚ ਮਾਰਨਗੇ ਸਿੱਧੀ ਐਂਟਰੀ!

ਆਮਿਰ ਖਾਨ ਦੇ ਬੁਲਾਰੇ ਨੇ ਦੱਸਿਆ, ਆਮਿਰ ਖਾਨ ਦਾ ਕੋਵਿਡ – 19 ਟੈਸਟ ਪੌਜੀਟਿਵ ਆਇਆ ਹੈ। ਉਹ ਫਿਲਹਾਲ ਆਪਣੇ ਘਰ ‘ਚ ਹੋਮ – ਕੁਆਰਨਟਾਈਨ ‘ਚ ਹਨ ਅਤੇ ਸਾਰੇ ਨਿਯਮਾਂ ਦਾ ਪਾਲਣ ਕਰ ਰਹੇ ਹਨ ਅਤੇ ਉਨ੍ਹਾਂ ਦੀ ਤਬੀਅਤ ‘ਚ ਸੁਧਾਰ ਹੋ ਰਿਹਾ ਹੈ। ਜੇਕਰ ਕੋਈ ਵੀ ਵਿਅਕਤੀ ਹਾਲ ਹੀ ‘ਚ ਉਨ੍ਹਾਂ ਦੇ ਸੰਪਰਕ ‘ਚ ਆਇਆ ਹੈ ਤਾਂ ਉਨ੍ਹਾਂ ਨੂੰ ਵੀ ਸਾਵਧਾਨੀ ਦੇ ਤੌਰ ‘ਤੇ ਆਪਣਾ ਟੈਸਟ ਕਰਾ ਲੈਣਾ ਚਾਹੀਦਾ ਹੈ। ਤੁਹਾਡੀਆਂ ਸਾਰਿਆਂ ਦੀਆਂ ਚਿੰਤਾਵਾਂ ਅਤੇ ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button