Breaking NewsD5 specialEntertainmentNews

Corona ਦੀ ਜੰਗ ‘ਚ ਲੋਕਾਂ ਦੀ ਮਦਦ ਲਈ ਅੱਗੇ ਆਏ Anupam Kher

ਮੁੰਬਈ : ਬਾਲੀਵੁਡ ਅਦਾਕਾਰ ਅਨੁਪਮ ਖੇਰ ਕੋਰੋਨਾ ਮਹਾਮਾਰੀ ਸੰਕਟ ਦੇ ਸਮੇਂ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਕੋਰੋਨਾ ਦੇ ਮਰੀਜਾਂ ਦੀ ਫ੍ਰੀ ‘ਚ ਸੇਵਾ ਕਰਨ ਦਾ ਜ਼ਿੰਮਾ ਚੁੱਕਿਆ ਹੈ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇਸ਼ ਭਰ ‘ਚ ਕਹਿਰ ਬਰਪਾ ਰਹੀ ਹੈ। ਬਾਲੀਵੁਡ ਦੇ ਕਈ ਸਿਤਾਰੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਵੀ ਹੱਥ ਵਧਾ ਰਹੇ ਹਨ। ਅਨੁਪਮ ਖੇਰ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅਨੁਪਮ ਨੇ ਕੋਰੋਨਾ ਦੇ ਮਰੀਜਾਂ ਦੀ ਫ੍ਰੀ ‘ਚ ਸੇਵਾ ਕਰਨਦਾ ਜਿੰਮਾ ਚੁੱਕਿਆ ਹੈ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ,ਬਾਗੋ-ਬਾਗ ਕਰਤੇ ਕਿਸਾਨ!

ਅਨੁਪਮ ਖੇਰ ਇਲਾਜ ਨਾਲ ਸਬੰਧਿਤ ਸਮੱਗਰੀ ਨੂੰ ਹਸਪਤਾਲ ਤੱਕ ਫ੍ਰੀ ‘ਚ ਪਹੁੰਚਾ ਰਹੇ ਹਨ। ਇਸ ‘ਚ ਅਨੁਪਮ ਖੇਰ ਫਾਊਡੇਸ਼ਨ ਤੋਂ ਇਲਾਵਾ ਦੋ ਹੋਰ ਫਾਊਡੇਸ਼ਨ ਮਦਦ ਕਰ ਰਹੇ ਹਨ। ਅਨੁਪਮ ਖੇਰ ਫਾਊਡੇਸ਼ਨ ਨੇ ਇਸ ਕੰਮ ਨੂੰ ਅਮਰੀਕਾ ਦੇ ਗਲੋਬਲ ਕੈਂਸਰ ਫਾਊਡੇਸ਼ਨ ਅਤੇ ਦੇਸ਼ ‘ਚ ਸਥਿਤ ਭਾਰਤ ਫੋਰਜ ਨਾਲ ਮਿਲ ਕੇ ਸ਼ੁਰੂ ਕੀਤਾ ਹੈ। ਉਹ ਹਸਪਤਾਲ ਅਤੇ ਐਬੂਲੈਂਸ ਨੂੰ ਆਕਸੀਜਨ ਕੰਸਟਰੇਟਰਸ, ਵੈਂਟੀਲੇਟਰਸ, ਬੈਗਪੈਕ ਆਕਸੀਜਨ ਮਸ਼ੀਨ, ਟਰਾਂਸਪੋਰਟ ਵੈਂਟੀਲੇਟਰਸ ਅਤੇ ਲਾਈਫ ਸੇਵਿੰਗ ਚੀਜਾਂ ਨੂੰ ਫੀ ਡਿਲੀਵਰੀ ਕਰ ਰਹੇ ਹਨ। ਅਨੁਪਮ ਖੇਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

2022 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ,ਪ੍ਰਸ਼ਾਂਤ ਕਿਸ਼ੋਰ ਦਾ ਕੈਪਟਨ ਨੂੰ ਸਿੱਧਾ ਜਵਾਬ!ਸਿੱਧੂ ਮਾਰੂ ਬਾਜ਼ੀ

ਅਨੁਪਮ ਖੇਰ ਨੇ ਵੀਡੀਓ ‘ਚ ਦੱਸਿਆ ਕਿ ਕੋਰੋਨਾ ਨਾਲ ਲੜਨ ਲਈ ਅਸੀ ਦੇਸ਼ ਦੇ ਵੱਖ – ਵੱਖ ਹਿੱਸਿਆਂ ‘ਚ ਮਰੀਜਾਂ ਲਈ ਜ਼ਰੂਰੀ ਚੀਜਾਂ ਹਸਪਤਾਲਾਂ ਤੱਕ ਪਹੁੰਚਾ ਰਹੇ ਹਾਂ। ਸਾਡਾ ਫਾਊਡੇਸ਼ਨ ਮਹਾਰਾਸ਼ਟਰ, ਬਿਹਾਰ , ਜੰਮੂ – ਕਸ਼ਮੀਰ ਸਮੇਤ ਕਈ ਰਾਜਾਂ ਦੇ ਸ਼ਹਿਰਾਂ ‘ਚ ਇਸ ਸਹੂਲਤ ਨੂੰ ਉਪਲੱਬਧ ਕਰਵਾਏਗਾ। ਨਾਲ ਹੀ ਜ਼ਰੂਰਤ ਪੈਣ ‘ਤੇ ਕੋਰੋਨਾ ਪੀੜਿਤਾਂ ਲਈ ਇੱਕ ਹੈਲਪਲਾਈਨ ਨੰਬਰ ਵੀ ਸ਼ੁਰੂ ਕਰਾਂਗੇ। ਇਸ ਹੈਲਪਲਾਈਨ ਨੰਬਰ ਦੇ ਜ਼ਰੀਏ ਸਾਇਕੋਲਾਜਿਟਸ ਅਤੇ ਸਾਇਕੋਥੇਰੇਪਿਸਟ ਕੋਰੋਨਾ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਮੈਂਟਲ ਡਿਪ੍ਰੇਸ਼ਨ ਤੋਂ ਬਾਹਰ ਕੱਢਣ ‘ਚ ਮਦਦ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button