Breaking NewsIndiaNewsPolitics

ਸੰਕਲਪ ਹੋਇਆ ਪੂਰਾ, 15 ਸਾਲ ਬਾਅਦ ਸਰਕਾਰ ਨੇ ਆਪਣੇ ਆਪ ਪਹਿਨਾਏ ਵਰਕਰ ਨੂੰ ਜੁੱਤੇ

congress worker wears shoes after 15 years ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਬਣਨ ਤੱਕ ਨੰਗੇ ਪੈਰ ਰਹਿਣ ਅਤੇ ਜੁੱਤੀ ਨਾ ਪਾਉਣ ਦਾ ਸੰਕਲਪ ਲੈਣ ਵਾਲੇ ਕਾਂਗਰਸ ਦੇ 40 ਸਾਲਾ ਇੱਕ ਵਰਕਰ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕਮਲਨਾਥ ਦੀ ਹਾਜ਼ਰੀ ਵਿੱਚ ਅਪਣੇ ਪੈਰਾਂ ਵਿੱਚ 15 ਸਾਲਾ ਬਾਅਦ ਜੁੱਤੀ ਪਾਈ ਹੈ। ਕਮਲਨਾਥ ਨੇ ਟਵੀਟ ‘ਤੇ ਇਸਦਾ ਜ਼ਿਕਰ ਕਰਦਿਆਂ ਲਿਖਿਆ ਹੈ ਅੱਜ ਨਿਵਾਸ ‘ਤੇ ਰਾਜਗੜ੍ਹ ਦੇ ਵਰਕਰ ਦੁਰਗਾ ਲਾਲ ਕਿਰਾਰ ਨਾਲ ਮਿਲਕੇ ਉਨ੍ਹਾਂ ਨੂੰ ਜੁੱਤੀ ਪਵਾਈ। ਉਹਨਾਂ ਨੇ ਸੰਕਲਪ ਲਿਆ ਸੀ ਕਿ ਜਦੋਂ ਤੱਕ ਸੂਬੇ ਵਿਚ ਕਾਂਗਰਸ ਸਰਕਾਰ ਨਹੀਂ ਬਣਦੀ, ਉਦੋਂ ਤੱਕ ਉਹ ਅਪਣੇ ਪੈਰਾਂ ਵਿਚ ਜੁੱਤੀ ਨਹੀਂ ਪਾਉਣਗੇ।

Read Also ਕਾਂਗਰਸ ਦੀ ਚਾਲ- ਸਿੱਖਾਂ ਦਾ ਕਾਤਲ ਹੋਵੇਗਾ ਅਗਲਾ ਮੁੱਖ ਮੰਤਰੀ? (ਵੀਡੀਓ)

ਅਜਿਹੇ ਵਰਕਰਾਂ ਨੂੰ ਸਲਾਮ ਹੈ, ਜਿਹੜੇ ਪੂਰੇ ਮਿਹਨਤ ਅਤੇ ਨਿਸ਼ਚੈ ਨਾਲ ਕਾਂਗਰਸ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਟਵੀਟ ‘ਤੇ ਮੁੱਖ ਮੰਤਰੀ ਨੇ ਇਸ ਮੌਕੇ ਦੀ ਫੋਟੋ ਵੀ ਸ਼ੇਅਰ ਕੀਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਵੀ ਹਾਜ਼ਰ ਹੋਏ ਸਨ।

2003 ਤੋਂ ਬਾਅਦ ਨਹੀਂ ਪਾਈ ਪੈਰ ‘ਚ ਜੁੱਤੀ-ਚੱਪਲ 

ਰਾਜਗੜ੍ਹ ਤੋਂ ਲਗਪਗ 20 ਕਿਲੋਮੀਟਰ ਦੂਰ ਲਿਮਬੋਦਾ ਪਿੰਡ ਦੇ ਦੁਰਗਾ ਲਾਲਾ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਦੇ ਸਮਰਥਕ ਹਨ। ਦੁਰਗਾਲਾਲ ਨੇ 2003 ਵਿਚ ਸੂਬੇ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ਤੱਕ ਪੈਰਾਂ ਵਿਚ ਜੁੱਤੀ ਜਾਂ ਚੱਪਲ ਨਹੀਂ ਪਾਈ ਸੀ ਅਤੇ ਨੰਗੇ ਪੈਰ ਰਹਿਣ ਦੀ ਸਹੁੰ ਚੁੱਕੀ ਸੀ। ਹੁਣ 15 ਸਾਲਾ ਬਾਅਦ ਦੁਰਗਾਲਾ ਦਾ ਸੰਕਲਪ ਪੂਰਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button