Breaking NewsD5 specialIndiaNewsTop News

Congress ਦੇ ਨਵੇਂ ਇੰਚਾਰਜ Harish Chaudhary ਨੇ ਸੰਭਾਲਿਆ ਅਹੁਦਾ

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਚੌਧਰੀ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਹਰੀਸ਼ ਚੌਧਰੀ ਇੰਚਾਰਜ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਚੰਡੀਗੜ੍ਹ ਪਹੁੰਚ ਰਹੇ ਹਨ। ਇਸ ਦੌਰਾਨ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦਫਤਰ ਦੇ ਆਗੂਆਂ ਨੂੰ ਮਿਲਣਗੇ।

ਕਿਸਾਨਾਂ ਨੇ ਘੇਰਲੀ ਪੁਰਾਣੀ ਕੇਂਦਰੀ ਮੰਤਰੀ, ਗੱਡੀਆਂ ਦੇ ਕਾਫਲੇ ਨੂੰ ਪਾ ਲਿਆ ਘੇਰਾ! D5 Channel Punjabi

ਕਾਂਗਰਸ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਹਰੀਸ਼ ਚੌਧਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਆਪਣਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਉਹ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਥਾਂ ਪੰਜਾਬ ਦੀ ਕਮਾਨ ਸੰਭਾਲਣਗੇ। ਰਾਵਤ ਨੂੰ ਜਨਰਲ ਸਕੱਤਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਯੂਪੀ ਤੋਂ ਬਾਰਡਰ ‘ਤੇ ਪਹੁੰਚੇ ਕਈ ਟਰੱਕ! ਜਥੇਬੰਦੀਆਂ ਨੇ ਪਾ ਲਿਆ ਘੇਰਾ || D5 Channel Punjabi

ਹਾਲਾਂਕਿ ਉਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਬਰਕਰਾਰ ਰੱਖਿਆ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਹਰੀਸ਼ ਚੌਧਰੀ ਨੂੰ ਨਿਯੁਕਤ ਕੀਤਾ। ਵੇਣੂਗੋਪਾਲ ਨੇ ਇਹ ਵੀ ਕਿਹਾ ਕਿ ਪਾਰਟੀ ਜਨਰਲ ਸਕੱਤਰ ਵਜੋਂ ਰਾਵਤ ਦੇ ਯੋਗਦਾਨ ਦੀ ਸ਼ਲਾਘਾ ਕਰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button