PunjabTop News

ਆਓ ਕੁੜੀਆਂ ਨੂੰ ਆਤਮ ਨਿਰਭਰ ਬਣਾਈਏ : ਡਾ. ਜੈਰਥ

ਸਾਇੰਸ ਸਿਟੀ ਵਲੋਂ ਵਿਗਿਆਨ ਵਿਚ ਔਰਤਾਂ ਅਤੇ ਲੜਕੀਆਂ ਦੀ ਸਹਿਭਾਗਤਾ ਦਾ ਕੌਮਾਂਤਰੀ ਦਿਵਸ ਮਨਾਇਆ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਵਿਗਿਆਨ ਵਿੱਚ ਔਰਤਾਂ ਅਤੇ ਲੜਕੀਆਂ ਸਹਿਭਾਗਤਾ ਦੇ ਕੌਮਾਂਤਰੀ ਦਿਵਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵੈਬਾਨਰ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਭਰ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ। ਇਹ ਦਿਨ ਮਨਾਉਣ ਦਾ ਮੰਤਵ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿਚ ਔਰਤਾਂ ਦੀ ਪੂਰੀ ਬਰਾਬਰ ਪਹੁੰਚ ਅਤੇ ਸਹਿਭਗਾਤਾ ਨੂੰ ਉਤਸ਼ਾਹਿਤ ਕਰਨ ਹੈ।

ਇਸ ਮੌਕੇ ਭਾਰਤ ਵਿਚ ਪਹਿਲੀ ਸਾਇੰਸ ਸਿਟੀ ਦੀ ਮੁਖੀ ਬਣੀ ਡਾ. ਨੀਲਿਮਾ ਜੈਰਥ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿਚ ਸਿਹਤ ਸੰਭਾਲ, ਸਿੱਖਿਆ ਤੱਕ ਪਹੁੰਚ ਵਿਚ ਹੋਏ ਸੁਧਾਰਾਂ ਸਮੇਤ ਵਿਗਿਆਨ, ਤਕਨਾਲੌਜੀ ਅਤੇ ਆਰਥਿਕ ਮੌਕਿਆਂ ਵਿਚ ਔਰਤਾਂ ਮਿਲ ਰਹੇ ਸਾਕਰਾਤਮਕ ਮੌਕਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵਿਗਿਆਨ ਤੇ ਤਕਨਾਲੋਜੀ ਸਿਰਫ਼ ਮਰਦ ਪ੍ਰਧਾਨ ਖੇਤਰ ਸਨ। ਇਹਨਾਂ ਖੇਤਰਾਂ ਵਿਚ ਔਰਤਾਂ ਦਾ ਦਾਖਲਾ ਅਤੇ ਮਾਨਤਾ ਵਰਜਿਤ ਸੀ, ਇੱਥੋਂ ਤੱਕ ਕਿ ਘੱਟ ਤਨਖਾਹ ‘ਤੇ ਵੀ ਕੰਮ ਦੇਣ ਤੋਂ ਮਨਾਂ ਕੀਤਾ ਜਾਂਦਾ ਸੀ। ਔਰਤਾਂ ਸਿਰਫ਼ ਅਧਿਆਪਨ ਅਤੇ ਦਵਾਈਆਂ ਦੇ ਖੇਤਰ ਤੱਕ ਹੀ ਸੀਮਿਤ ਸਨ। ਮੁੱਢ ਕਦੀਮ ਤੋਂ ਹੀ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਦੇ ਯੋਗਦਾਨ ਨੂੰ ਅਣਗੋਲਿਆ ਹੀ ਰਹਿਣ ਦਿੱਤਾ ਜਾਂਦਾ ਸੀ ਪਰ ਅੱਜ ਇੰਜੀਨੀਅਰਿੰਗ, ਦਵਾਈਆਂ, ਖੋਜਾਂ ਤੇ ਨਵੀਆਂ ਨਵੀਆਂ ਕਾਢਾਂ, ਪ੍ਰਸਾਸ਼ਨ ਸਮੇਤ ਹੋਰ ਬਹੁਤ ਖੇਤਰਾਂ ਵਿਚ ਔਰਤਾਂ ਦੀ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾ ਕਿਹਾ ਕਿ ਕਿਸੇ ਵੀ ਯੂਨੀਵਿਰਸਿਟੀ ਵਿਚ ਅਧਿਆਪਨ ਦਾ ਪਹਿਲਾਂ ਅਹੁਦਾ ਸੰਭਾਲਣ ਤੋਂ ਲੈ ਕੇ ਡਾਕਟਰੇਟ ਦੀ ਡਿਗਰੀ ਹਾਂਸਲ ਕਰਨ ਤੱਕ ਔਰਤਾਂ ਨੇ ਦੂਜੀਆਂ ਬਹੁਤ ਸਾਰੀਆਂ ਔਰਤਾਂ ਲਈ ਬਹੁਤ ਨਵੇਂ ਰਾਹ ਖੋਲ ਕੇ ਮਿਸਾਲ ਕਾਇਮ ਕੀਤੀ ਹੈ।

ਹੁਣ ਔਰਤਾਂ ਵਿਗਿਆਨਕ ਖੋਜਾਂ, ਵਿਗਿਆਨ ਪ੍ਰਸਾਸ਼ਨ, ਸੰਚਾਰ ਅਤੇ ਨਵੀਨਤਾਂ ਦੇ ਖੇਤਰ ਵਿਚ ਮੋਹਰੀ ਵਜੋਂ ਭੂਮਿਕਾ ਨਿਭਾਅ ਰਹੀਆਂ ਹਨ। ਇਸ ਦੇ ਬਾਵਜੂਦ ਵਿਗਿਆਨ,ਨਵੀਨਤਾ ਅਤੇ ਅਤਿ—ਆਧੁਨਿਕ ਤਕਨਾਲੌਜੀ ਦੇ ਖੇਤਰਾਂ ਵਿਚ ਕੁੜੀਆਂ ਅਤੇ ਔਰਤਾਂ ਦੀ ਗਿਣਤੀ ਖਾਸ ਤੌਰ ‘ਤੇੇ ਉੱਚ ਅਹੁਦਿਆਂ ‘ਤੇ ਵਧਾਉਣਾ ਸਮੇਂ ਦੀ ਅਹਿਮ ਲੋੜ ਹੈ। ਇਸ ਲਈ ਇਕ ਬਿਹਤਰ ਸਮਾਜ ਬਣਾਉਣ ਲਈ ਸਥਾਈ ਤੇ ਪ੍ਰਭਾਵਸ਼ਾਲੀ ਹੱਲ ਲੱਭਣੇ ਸਾਡੇ ਦੀ ਸਾਰਿਆਂ ਲਈ ਬਹੁਤ ਜ਼ਰੂਰੀ ਹਨ।

ਇਸ ਮੌਕੇ ਡਾ. ਜੀ. ਸੀ. ਅਨੁਪਮਾ, ਸੀ.ਵੀ ਰਮਨ ਯੁਵਾ ਵਿਗਿਆਨੀ ਐਵਾਰਡ ਜੇਤੂ, ਇੰਡੀਅਨ ਇੰਸਟੀਚਿਊਨ ਦੀ ਸਾਬਕਾ ਡੀਨ ਤੇ ਸੀਨੀਅਰ ਪ੍ਰੋਫ਼ੈਸਰ ਜੋ ਕਿ ਐਸਟ੍ਰੋਨੋਮੀਕਲ ਸੋਸਾਇਟੀ ਆਫ਼ ਇੰਡੀਆਂ ਦੀ ਪਹਿਲੀ ਮਹਿਲਾ ਮੁਖੀ ਹਨ ਨੇ ਦੇਸ਼ ਵਿਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ ਦੇ ਪੇਸ਼ੇਵਾਰ ਖੋਜਕਰਤਾਵਾਂ ਲਈ ਮੁੱਹਈਆਂ ਮੌਕਿਆਂ ਤੇ ਚਰਚਾ ਕੀਤੀ ।ਇਸ ਦੌਰਾਨ ਉਨ੍ਹਾਂ ਇਕ ਖਗੋਲ ਵਿਗਿਆਨੀ ਵਜੋਂ ਆਪਣੇ ਸਫ਼ਰ ਦੇ ਤਜਰਬੇ ਵੀ ਬੱਚਿਆਂ ਨਾਲ ਸਾਂਝੇ ਕੀਤੇ। ਡਾ. ਅਨੁਪਮਾ ਨੇ ਲੜਕੀਆਂ ਨੂੰ ਅੱਗੇ ਵੱਧਣ ਤੇ ਹਿਮੰਤ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਪੂਰੀ ਤੇ ਬਰਾਬਰ ਦੀ ਭਾਗੀਦਾਰੀ ਨੂੰ ਮਜਬੂਤ ਕਰਕੇ ਔਰਤਾਂ ਦੀ ਸ਼ਮੂਲੀਅਤ ਨੂੰ ਸਹੂਲਤਾ ਭਰਪੂਰ ਬਣਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਵੈਬਨਾਰ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਵਿਗਿਆਨੀ—ਸੀ ਡਾ. ਲਵਲੀਨ ਬਰਾੜ ਨੇ ਕਿਹਾ ਕਿ ਸਮਾਜ ਵਿਚ ਔਰਤਾਂ ਦੀ ਬਰਾਬਰ ਭਾਗੀਦਾਰੀ ਹੈ ਅਤੇ ਵਿਗਿਆਨ ਤੇ ਤਕਨਾਲੌਜੀ ਸਮੇਤ ਜ਼ਿੰਦਗੀ ਦੇ ਪਹਿਲੂ ਵਿਚ ਉਹਨਾਂ ਦੇ ਸਹਿਯੋਗ ਤੋਂ ਬਿਨ੍ਹਾਂ ਕੋਈ ਵੀ ਦੇਸ਼ ਆਤਮ—ਨਿਰਭਰ ਨਹੀ ਬਣ ਸਕਦਾ।ਅਸਲ ਵਿਚ ਜਦੋਂ ਪੁਰਸ਼ ਸਮਾਜ ਦੀਆਂ ਗੁੰਝਲਾਂ ਦੇ ਹੱਲ ਲੱਭਦੇ ਹਨ ਤਾਂ ਔਰਤਾਂ ਸਮਾਜ ਵਿਚ ਨਵੀਨਤਾਂ ਨਾਲ ਕੁਝ ਨਵਾ ਕਰਦੀਆਂ ਹਨ ਜਿਸ ਨਾਲ ਇਹ ਦੁਨੀਆਂ ਰਹਿਣ ਲਈ ਇਕ ਬਿਹਤਰ ਸਥਾਨ ਬਣਦੀ ਹੈੇ।

ਵੈਬਨਾਰ ਦੇ ਅਖੀਰ ਵਿਚ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਹਾਜ਼ਰ ਮਹਿਮਾਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਭਾਰਤ ਦੀਆਂ ਅੱਜ ਦੀਆਂ ਔਰਤਾਂ ਦੇ ਖੰਭ ਮਜ਼ਬੂਤ ਹਨ ਅਤੇ ਆਸਮਾਨ ਦੀ ਵੀ ਕਦੇ ਹੱਦ ਨਹੀਂ ਹੁੰਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button