Breaking NewsPunjabTop News

CM ਮਾਨ ਨੇ LIVE ਹੋ ਸਾਂਝੀਆਂ ਕੀਤੀਆਂ ਗੱਲਾਂ, ਕਿਹਾ-ਜਿਹੜੇ ਲੋਕ ਧਰਮ ਦੇ ਨਾਂ ਤੇ ਦੁਕਾਨਾਂ ਖੋਲ੍ਹੀ ਬੈਠੇ ਨੇ ਉਹ ਆਪਣੇ ਵਹਿਮ ਕੱਢ ਦੇਣ…

ਚੰਡੀਗੜ੍ਹ : ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਯਮ ਰੱਖਣਾ ਇਹ ਸਾਡਾਂ ਫਰਜ਼ ਹੈ। ਮੈਂ ਪੰਜਾਬ ਦੀ ਸ਼ਾਂਤੀ ਨੂੰ ਕਾਯਮ ਰੱਖ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਸਾਡਾ ਫਰਜ਼ ਬਣਦਾ ਅਸੀ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾਈਏ। ਮੈਨੂੰ ਹਰ ਜੱਗ੍ਹਾਂ ਤੋੰ ਫੋਨ ਆਏ, ਕਿਸਾਨਾਂ ਦੇ ਫੋਨ ਆਏ, ਮਾਂਵਾਂ ਦੇ ਫੋਨ ਆਏ ਕਿ ਅਸੀ ਆਪਣੇ ਬੱਚਿਆਂ ਨੂੰ ਅਫ਼ਸਰ ਬਣਨਾਂ ਵੇਖਣਾ ਚਾਹੁੰਦੇ ਹਾਂ , ਸਾਨੂੰ ਵਿਸ਼ਵਾਸ਼ ਹੈ ਕਿ ਇਹ ਸਿਰਫ਼ ਤੁਸੀ ਹੀ ਕਰ ਸਕਦੇ ਹੋ।

ਕਿਸੇ ਬੇਗਾਨੇ ਪੁੱਤ ਨੂੰ ਕਹਿਣਾ ਬੜ੍ਹਾ ਸੋਖਾ ਹੈ ਕਿ ਤੁੰ ਹਥਿਆਰ ਚੁੱਕ ਲੈ,ਮਰਨ ਮਰਾਉਣ ਦੀਆਂ ਗੱਲਾਂ ਕਰਨੀਆਂ ਬਹੁਤ ਅਸਾਨ ਹਨ। ਪਰ ਜਦੋਂ ਆਪਣੇ ਉਤੇ ਪੈਂਦੀ ਹੈ ਤਾਂ ਉਦੋ ਪਤਾ ਲੱਗਦਾ ਹੈ। ਸਿਆਣੇ ਕਹਿੰਦੇ ਨੇ ਕਿ “ਜਾਂ ਵਾਹ ਪਏ ਜਾਣੀਏ, ਜਾਂ ਰਾਹ ਪਏ ਜਾਣੀਏ। ਅਸੀਂ ਪੰਜਾਬ ਬਣਾਉਣਾ ਅਫ਼ਗਾਨਿਸਤਾਨ ਨਹੀਂ। ਸਾਡਾ ਫਰਜ਼ ਬਣਦਾ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾਈਏ। ਕਈ ਲੋਕੀ ਧਰਮ ਦੇ ਨਾਂ ਤੇ ਦੁਕਾਨਾਂ ਖੋਲ੍ਹੀ ਬੈਠੇ ਨੇ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਵਹਿਮ ਕੱਢ ਦੇਣ ਆਪਣੇ ਭੁਲੇਖੇ ਦੁਰ ਕੱਢ ਲੈਣ ਕਿ ਉਹ ਪੰਜਾਬ ‘ਚ ਕਿਸੇ ਤਰ੍ਹਾਂ ਦੀ ਭਾਇਚਾਰਕ ਵਿਚ ਤਰੇੜ ਪਾ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button