CM ਕੈਪਟਨ ਦੇ ਮੀਡੀਆ ਸਲਾਹਕਾਰ Raveen Thukral ਦੀ ਸਫਾਈ, ‘ਹਰੀਸ਼ ਰਾਵਤ ਨਾਲ ਨਹੀਂ ਹੋਈ ਕੈਬਨਿਟ ਫੇਰਬਦਲ ਦੀ ਕੋਈ ਗੱਲ’
ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਘਮਾਸਾਨ ਸਮਾਪਤ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਚੰਡੀਗੜ੍ਹ ਦੌਰੇ ‘ਤੇ ਪੁੱਜੇ ਪਾਰਟੀ ਦੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ। ਉਸ ਦੌਰਾਨ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਉਨ੍ਹਾਂ ਨੇ ਕੈਬਨਿਟ ‘ਚ ਫੇਰਬਦਲ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਹੈ ਪਰ ਕੈਪਟਨ ਅਤੇ ਹਰੀਸ਼ ਰਾਵਤ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਈ ਹੈ। ਜਿਸਦੀ ਪੁਸ਼ਟੀ ਸੀਐਮ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੀਤੀ ਹੈ।
ਕਿਸਾਨਾਂ ਤੋਂ ਬਾਅਦ ਨੌਜਵਾਨਾਂ ਨੇ ਕੀਤਾ ਏਕਾ, ਕੀਤਾ ਵੱਡਾ ਇਕੱਠ, ਸਰਕਾਰ ਨੂੰ ਦੇਣਗੇ ਟੱਕਰ ! D5 Channel Punjabi
ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਸੀਐਮ ਕੈਪਟਨ ਦੇ ਵਿੱਚ ਪੰਜਾਬ ਕੈਬਨਿਟ ‘ਚ ਫੇਰਬਦਲ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਇੱਕ ਨਿਊਜ਼ ਪੇਪਰ ਦੀ ਕਟਿੰਗ ਸ਼ੇਅਰ ਕਰਦੇ ਹੋਏ ਉਸਨੂੰ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਸ ਦੌਰਾਨ ਨਾ ਤਾਂ ਕੈਬਨਿਟ ਫੇਰਬਦਲ ਦਾ ਮੁੱਦਾ ਚੁੱਕਿਆ ਗਿਆ ਅਤੇ ਨਾ ਹੀ ਚਰਚਾ ਕੀਤੀ ਗਈ। ਕਿਸੇ ਮੰਤਰੀ ਨੂੰ ਛੱਡਣ ਜਾਂ ਬਣਾਏ ਰੱਖਣ ਦਾ ਸਵਾਲ ਹੀ ਕਿੱਥੇ ਹੈ ? ਕੋਈ ਵੀ ਕੈਬਨਿਟ ਫੇਰਬਦਲ ਨਿਅਤ ਸਮੇਂ ਤੋਂ ਬਾਅਦ ਉਚਿਤ ਸਮੇਂ ਤੇ ਹੋਵੇਗਾ।
Incorrect story. Issue of cabinet reshuffle was neither raised nor discussed at the meeting between @capt_amarinder & @harishrawatcmuk. So where’s the question of dropping or retaining any ministers? Any cabinet changes will happen at appropriate time after due consultation. 1/2 pic.twitter.com/NWzZoaM6pL
— Raveen Thukral (@RT_MediaAdvPBCM) September 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.