Breaking NewsD5 specialNewsPoliticsPunjabTop News

CM ਕੈਪਟਨ ਦੇ ਭਰੋਸੇ ਤੋਂ ਬਾਅਦ ਆੜਤੀਆਂ ਦੀ ਹੜਤਾਲ ਖ਼ਤਮ, ਅੱਜ ਤੋਂ ਸ਼ੁਰੂ ਹੋਵੇਗੀ ਕਣਕ ਦੀ ਖਰੀਦ

ਚੰਡੀਗੜ੍ਹ :  ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ  ਦੇ ਭਰੋਸੇ  ਤੋਂ ਬਾਅਦ ਆੜਤੀਆਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਮੰਡੀਆਂ ‘ਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਕੈਪਟਨ ਨੇ ਆੜਤੀਆਂ ਨੂੰ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਸੀਐਮ ਨੇ ਕਿਹਾ ਕਿ ਆੜਤੀ ਖਰੀਦ ਸਿਸਟਮ ਦਾ ਹਮੇਸ਼ਾ ਅਨਿੱਖੜਵਾਂ ਅੰਗ ਰਹਿਣਗੇ। ਦੱਸ ਦਈਏ ਕਿ ਮੰਤਰੀ ਭਾਰਤ ਭੂਸ਼ਣ ਜਲਦ ਰਾਜਪੁਰਾ ਮੰਡੀ ਜਾ ਕੇ ਕਣਕ ਦੀ ਖਰੀਦ ਸ਼ੁਰੂ ਕਰਵਾਉਗੇ ।

ਲਓ ਹਰਜੀਤ ਗਰੇਵਾਲ ਨੇ ਫਿਰ ਲਿਆ ਕਿਸਾਨਾਂ ਨਾਲ ਪੰਗਾ,ਸੁਣ ਤੱਤੇ ਹੋ ਗਏ ਕਿਸਾਨ

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਣਕ ਦੀ ਫਸਲ ਦੀ ਖਰੀਦ ਤੋਂ ਬਾਅਦ ਉਸਦੀ ਅਦਾਇਗੀ ਸਿੱਧਾ ਕਿਸਾਨਾਂ ਦੇ ਖਾਤੇ ‘ਚ ਪਾਉਣ ਦਾ ਫੈਸਲਾ ਲਿਆ ਹੈ, ਜਿਸ ਦੇ ਨਾਲ ਆੜਤੀ ਐਸੋਸੀਏਸ਼ਨ ਨਾਰਾਜ ਹੈ। ਇਸ  ਦੇ ਚੱਲਦਿਆਂ ਆੜਤੀ ਐਸੋਸੀਏਸ਼ਨ ਨੇ ਸਰਕਾਰ ਦੇ ਸਾਹਮਣੇ ਤਿੰਨ ਹੋਰ ਮੰਗਾਂ ਵੀ ਰੱਖ ਦਿੱਤੀਆਂ ਹਨ। ਆੜਤੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਈਪੀਐਫ ਦਾ ਨਿਯਮ ਲਾਗੂ ਨਹੀਂ ਹੁੰਦਾ ਹੈ, ਇਸ ਲਈ ਸਰਕਾਰ ਇਸ ਰਾਸ਼ੀ ਨੂੰ ਵਾਪਸ ਕਰੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button