Breaking NewsD5 specialIndiaNewsPolitics

CM ਕੇਜਰੀਵਾਲ ਦਾ ਹੋਇਆ ਕੋਰੋਨਾ ਟੈਸਟ, ਸ਼ਾਮ ਤੱਕ ਆ ਸਕਦੀ ਹੈ ਰਿਪੋਰਟ

ਨਵੀਂ ਦਿੱਲੀ : ਦਿੱਲੀ ‘ਚ ਕੋਰੋਨਾ ਨਾਲ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ, ਜਿਸਦੀ ਮੁਸੀਬਤ ਹੁਣ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੱਕ ਪੁੱਜਦੀ ਨਜ਼ਰ ਆ ਰਹੀ ਹੈ। ਸੀਐਮ ਅਰਵਿੰਦ ਕੇਜਰੀਵਾਲ ਦੇ ਅੰਦਰ ਕੋਰੋਨਾ ਜਿਹੇ ਲੱਛਣ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਆਈਸ਼ੋਲੇਟ ਕਰ ਲਿਆ ਹੈ। ਅੱਜ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਤੇ ਹੁਣ ਰਿਪੋਰਟ ਦਾ ਇੰਤਜਾਰ ਹੈ।

ਮਜੀਠੀਆ ਨੇ ਕੀਤਾ ਵੱਡਾ ਸਿਆਸੀ ਧਮਾਕਾ, ਰੰਧਾਵਾ ਦੀਆਂ ਦਿਖਾਈਆਂ ਅਜਿਹੀਆਂ ਫੋਟੋਆਂ ਕਿ ਦੇਖਕੇ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਤਬੀਅਤ ਐਤਵਾਰ ਸ਼ਾਮ ਤੋਂ ਖਰਾਬ ਹੈ। ਉਨ੍ਹਾਂ ਨੂੰ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਹੈ, ਜਿਸ ਤੋਂ ਬਾਅਦ ਅੱਜ ਸੀਐਮ ਕੇਜਰੀਵਾਲ ਦਾ ਕੋਰੋਨਾ ਟੈਸਟ ਹੋਇਆ ਹੈ, ਜਿਸਦੀ ਰਿਪੋਰਟ ਅੱਜ ਸ਼ਾਮ ਤੱਕ ਆ ਸਕਦੀ ਹੈ।

Navjot Sidhu ਦੇ ‘ਆਪ’ ‘ਚ ਆਉਣ ਬਾਰੇ Bhagwant Maan ਦਾ ਵੱਡਾ ਬਿਆਨ, ਹਿਲਾਈ Punjab ਦੀ ਸਿਆਸਤ

ਅਰਵਿੰਦ ਕੇਜਰੀਵਾਲ ਦੀ ਤਬੀਅਤ ਨੂੰ ਲੈ ਕੇ ਜਿਵੇਂ ਹੀ ਖਬਰਾਂ ਆਈਆਂ ਉਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਨੇਤਾਵਾਂ ਨੇ ਚਿੰਤਾ ਵਿਅਕਤ ਕੀਤੀ ਹੈ। ਦਿੱਲੀ ‘ਚ ਬੀਜੇਪੀ ਦੇ ਨਵੇਂ ਪ੍ਰਧਾਨ ਆਦੇਸ਼ ਗੁਪਤਾ ਅਤੇ ਪੁਰਾਣੇ ਦੋਸਤ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਦੇ ਜ਼ਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਉਥੇ ਹੀ ਕੇਜਰੀਵਾਲ ਨੇ ਆਪਣੀਆਂ ਸਾਰੀਆਂ ਮੀਟਿੰਗ ਰੱਦ ਕਰ ਦਿੱਤੀਆਂ ਹਨ ਅਤੇ ਆਪਣੇ ਆਪ ਨੂੰ ਆਈਸ਼ੋਲੇਟ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button