Breaking NewsD5 specialNewsSports

Club T20 ਟੂਰਨਾਮੈਂਟ ‘ਚ 30 ਸਾਲ ਦੇ Subodh ਨੇ Double Century ਨਾਲ ਤੋੜਿਆ Chris Gayle ਦਾ ਰਿਕਾਰਡ 

ਨਵੀਂ ਦਿੱਲੀ : ਭਾਰਤੀ ਘਰੇਲੂ ਸੀਜਨ ਦੇ ਟੀ – 20 ਮੈਚ ‘ਚ ਦਿੱਲੀ XI ਦੀ ਟੀਮ ਨੇ ਸਿੰਬਾ ਦੇ ਖਿਲਾਫ 1 ਵਿਕੇਟ ‘ਤੇ 256 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇੱਕ ਕਲੱਬ ਟੀ – 20 ਟੂਰਨਾਮੈਂਟ ‘ਚ ਦਿੱਲੀ ਤੋਂ ਸੁਬੋਧ ਭਾਟੀ ਨੇ ਟੀ – 20 ‘ਚ ਤੂਫਾਨੀ ਪਾਰੀ ਖੇਡ Double Century ਲਗਾਈ। ਉਨ੍ਹਾਂ ਨੇ ਇਸ ਮੈਚ ‘ਚ 79 ਗੇਂਦਾਂ ‘ਚ 205 ਦੌੜਾਂ ਦੀ ਪਾਰੀ ਖੇਡੀ। ਇਸ ਵਿੱਚ 17 ਛੱਕੇ ਅਤੇ 17 ਚੌਕੇ ਸ਼ਾਮਿਲ ਹਨ। 30 ਸਾਲ ਦੇ ਸੁਬੋਧ Double Century ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ Double Century ਦੇ ਨਾਲ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ ਹੈ। ਕਰਿਸ ਗੇਲ ਨੇ IPL 2013 ‘ਚ ਰਾਇਲ ਚੈਲੇਂਜਰਸ ਬੇਂਗਲੁਰੂ (RCB) ਦੀ ਟੀਮ ਤੋਂ ਖੇਡਦੇ ਹੋਏ ਪੁਣੇ ਵਾਰੀਅਰਸ ਦੇ ਖਿਲਾਫ 66 ਗੇਂਦਾ ‘ਤੇ 175 ਦੌੜਾਂ ਬਣਾਈਆਂ ਸਨ।

🔴LIVE| ਭਾਜਪਾ ਵਰਕਰਾਂ ਦੇ ਪੁਲਿਸ ਨਾਲ ਸਿੱਧੇ ਟਾਕਰੇ !ਚੱਲੀਆਂ ਪਾਣੀ ਦੀਆਂ ਬੁਛਾੜਾਂ, ਪੁਲਿਸ ਮੁਲਾਜ਼ਮ ਵੀ ਜ਼ਖ਼ਮੀ !

ਸੁਬੋਧ ਨੇ ਦਿੱਲੀ ਦੀ ਤਰਜ਼ਮਾਨੀ ਕਰਦੇ ਹੋਏ 8 ਫਰਸਟ ਕਲਾਸ, 24 ਲਿਸਟ – A ਅਤੇ 39 ਟੀ – 20 ਮੈਚ ਖੇਡੇ ਹਨ। ਫਰਸਟ ਕਲਾਸ ‘ਚ ਉਨ੍ਹਾਂ ਦੇ ਨਾਮ 147 ਦੌੜਾਂ, ਲਿਸਟ – A ‘ਚ 132 ਦੌੜਾਂ ਅਤੇ ਟੀ – 20 ‘ਚ 120 ਦੌੜਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਲ 103 ਵਿਕੇਟਾਂ ਵੀ ਲਈਆਂ ਹਨ। ਫਰਸਟ ਕਲਾਸ ‘ਚ ਉਨ੍ਹਾਂ ਦੇ ਨਾਮ 19 ਵਿਕੇਟ, ਲਿਸਟ – A ‘ਚ 37 ਵਿਕੇਟ ਅਤੇ ਟੀ – 20 ਵਿੱਚ 47 ਵਿਕੇਟਾਂ ਹਨ। 2015 / 16 ਸੀਜ਼ਨ ‘ਚ ਉਹ ਦਿੱਲੀ ਦੇ ਰੇਗੂਲਰ ਸਟਾਰਟਰ ਰਹੇ ਸਨ। ਉਥੇ ਹੀ ਇੰਟਰਨੈਸ਼ਲ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਟੀ – 20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਸਟ੍ਰੇਲੀਆ ਦੇ ਏਰਾਨ ਫਿੰਚ ਦੇ ਨਾਮ ਹੈ ਉਨ੍ਹਾਂ ਨੇ 2018 ‘ਚ ਜਿੰਬਾਬਵੇ ਦੇ ਖਿਲਾਫ ਹਰਾਰੇ ਵਿੱਚ 76 ਗੇਂਦਾਂ ‘ਤੇ 172 ਦੌੜਾਂ ਦੀ ਪਾਰੀ ਖੇਡੀ ਸੀ। ਇਸਵਿੱਚ 16 ਚੌਕੇ ਅਤੇ 10 ਛੱਕੇ ਸ਼ਾਮਿਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button