Breaking NewsD5 specialNewsPunjabTop News

ਫਿਰ ਬਦਲੇਗਾ ਮੌਸਮ ਦਾ ਮਿਜ਼ਾਜ, ਬੱਦਲਵਾਈ ਨਾਲ ਬਾਰਿਸ਼ ਦੀ ਸੰਭਾਵਨਾ

ਲੁਧਿਆਣਾ : ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਮੌਸਮ ਬਦਲਾਅ ਦੇਖਣ ਨੂੰ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਆਉਂਦੇ ਦਿਨਾਂ ਚ ਹਲਕੀ ਬੱਦਲਵਾਲੀ ਦੇ ਨਾਲ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ‘ਚ ਗਿਰਾਵਟ ਆਵੇਗੀ ਅਤੇ ਗਰਮੀ ਦਾ ਮਾਹੌਲ ਵੀ ਬਦਲੇਗਾ। ਬੀਤੇ ਦਿਨ ਵੀ ਸ਼ਹਿਰ ਚ ਸਵੇਰ ਦੇ ਸਮੇਂ ਤਾਂ ਮੌਸਮ ਸਾਫ਼ ਰਿਹਾ ਪਰ ਬਾਅਦ ‘ਚ ਅਸਮਾਨ ‘ਚ ਬੱਦਲ ਛਾ ਗਏ ਅਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹੀਆਂ।

ਡਰੱਗ ਮਾਮਲੇ ’ਚ Majithia ਨੂੰ ਰਾਹਤ! ਡੇਰਾ- ਮੁਖੀ ਦੀ ਰਿਪੋਰਟ ਕੀ ਕਹਿੰਦੀ? | D5 Channel Punjabi

ਇਸ ਨੇ ਮੌਸਮ ਦੇ ਮਿਜਾਜ਼ ‘ਚ ਠੰਡ ਦਾ ਅਹਿਸਾਸ ਕਰਵਾਇਆ। ਦੁਪਿਹਰ ਹੁੰਦੇ – ਹੁੰਦੇ ਇਹ ਤੇਜ਼ ਹਵਾਵਾਂ ਹਨ੍ਹੇਰੀ ਦਾ ਰੂਪ ਧਾਰਨ ਕਰ ਗਈਆਂ, ਜਿਸ ਨਾਲ ਸੜਕਾਂ ਤੇ ਰਾਹਗੀਰਾਂ ਦਾ ਚੱਲਣਾ ਮੁਸ਼ਕਲ ਹੋ ਗਿਆ। ਵਾਹਨ ਚਾਲਕ ਅਤੇ ਰਾਹਗੀਰ ਅੱਖਾਂ ਮਲਦੇ ਹੋਏ ਦਿਖਾਈ ਦਿੱਤੇ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟੀਆਂ ਦੌਰਾਨ ਮੈਦਾਨੀ ਇਲਾਕੀਆਂ ‘ਚ ਵੱਧ ਤੋਂ ਵੱਧ ਤਾਪਮਾਨ 23 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ, ਜਦੋਂ ਕਿ ਘੱਟੋ – ਘੱਟ ਤਾਪਮਾਨ 7 ਤੋਂ 14 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button