Breaking NewsD5 specialIndiaNewsTop News

ਛੱਤੀਸਗੜ੍ਹ : ਰਾਏਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ‘ਚ ਧਮਾਕਾ, CRPF ਦੇ 6 ਜਵਾਨ ਜਖ਼ਮੀ 1 ਦੀ ਹਾਲਤ ਗੰਭੀਰ

ਰਾਂਚੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ‘ਤੇ ਖੜੀ ਟ੍ਰੇਨ ‘ਚ ਅੱਜ ਸਵੇਰੇ ਹੋਏ ਧਮਾਕੇ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੇ ਛੇ ਜਵਾਨ ਜਖ਼ਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਧਮਾਕੇ (Blast at Railway Station) ਦਾ ਕਾਰਨ ਸ਼ਿਫਟਿੰਗ ਦੌਰਾਨ ਕਾਰਤੂਸ ਦੇ ਡੱਬੇ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਰਾਏਪੁਰ ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਸੀਆਰਪੀਐਫ ਦੀ 211ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ। ਟ੍ਰੇਨ ਪਲੇਟਫਾਰਮ ਨੰਬਰ 2 ‘ਤੇ ਖੜ੍ਹੀ ਸੀ ਜਦੋਂ ਇਹ ਧਮਾਕਾ ਹੋ ਗਿਆ।

Kisan Bill 2020 : Andolan ਨਾਲ ਜੁੜੀ ਵੱਡੀ ਖ਼ਬਰ, Attack ਦੇ mood ‘ਚ BJP || D5 Channel Punjabi

ਇਹ ਘਟਨਾ ਸਵੇਰੇ 6.30 ਵਜੇ ਵਾਪਰੀ ਹੈ। ਸੀਆਰਪੀਐਫ ਨੇ ਕਿਹਾ ਹੈ ਕਿ ਇਹ ਹਾਦਸਾ ਡੈਟੋਨੇਟਰ ਬਾਕਸ ਧਮਾਕੇ (Blast at Railway Station) ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ ਛੇ ਜਵਾਨ ਜ਼ਖ਼ਮੀ ਹੋ ਗਏ ਹਨ। ਹੌਲਦਾਰ ਵਿਕਾਸ ਚੌਹਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਜਵਾਨਾਂ ਵਿੱਚ ਚਵਾਨ ਵਿਕਾਸ ਲਕਸ਼ਮਣ, ਰਮੇਸ਼ ਲਾਲ, ਰਵਿੰਦਰ ਕਾਰ, ਸੁਸ਼ੀਲ, ਦਿਨੇਸ਼ ਕੁਮਾਰ ਪਾਇਕਰਾ ਸ਼ਾਮਲ ਹਨ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨਿੱਜੀ ਹਸਪਤਾਲ ਪਹੁੰਚ ਗਏ ਹਨ।ਰਾਏਪੁਰ ਪੁਲਿਸ ਦੇ ਅਨੁਸਾਰ ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਲਿਜਾਣ ਲਈ 22 ਕੋਚਾਂ ਦੀ ਇੱਕ ਰੇਲ ਬੁੱਕ ਕੀਤੀ ਗਈ ਸੀ।

ਸਾਬਕਾ ਮੁੱਖ ਮੰਤਰੀ ਦਾ ਸਿਆਸੀ ਧਿਰਾਂ ਨੂੰ ਸੱਦਾ, ਕੇਂਦਰ ਖਿਲਾਫ਼ ਖੁੱਲ੍ਹੇਗਾ ਮੋਰਚਾ! D5 Channel Punjabi

ਟਰੇਨ ਦੀ ਬੋਗੀ ਨੰਬਰ 9 ਦੇ ਗੇਟ ਦੇ ਕੋਲ ਜਵਾਨ ਦੇ ਹੱਥਾਂ ਤੋਂ ਨਕਲੀ ਕਾਰਤੂਸ ਡੈਟੋਨੇਟਰ ਨਾਲ ਭਰਿਆ ਬੈਗ ਛੱਡਿਆ ਗਿਆ ਸੀ। ਇਸ ਕਾਰਨ ਧਮਾਕਾ ਹੋਇਆ। ਜਿਸ ਜਵਾਨ ਦੇ ਹੱਥ ਵਿੱਚੋਂ ਬੈਗ ਛੱਡਿਆ ਗਿਆ ਸੀ, ਉਹੀ ਜਵਾਨ ਜ਼ਿਆਦਾ ਜ਼ਖਮੀ ਹੈ। ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਰੇਲ ਗੱਡੀ ਵਿੱਚ ਹੋਏ ਧਮਾਕੇ ਤੋਂ ਬਾਅਦ ਸਟੇਸ਼ਨ ‘ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਧਮਾਕੇ ਦੀ ਲਪੇਟ ਵਿੱਚ ਕਿਸੇ ਨਾਗਰਿਕ ਦੇ ਆਉਣ ਦੀ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button