Breaking NewsD5 specialEntertainmentNews

‘ਦਿਲ ਬੇਚਾਰਾ’ ਲਈ ਫਰਾਹ ਖ਼ਾਨ ਨੂੰ ਮਿਲਿਆ Best Choreography Award, ਸੁਸ਼ਾਂਤ ਨੂੰ ਕੀਤਾ ਸਮਰਪਿਤ

ਮੁੰਬਈ : ਪਿਛਲੇ ਸਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਆਖ਼ਿਰੀ ਫ਼ਿਲਮ ‘ਦਿਲ ਬੇਚਾਰਾ’ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਟਾਈਟਲ ਟਰੈਕ ਨੂੰ ਫਰਾਹ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਸੀ। ਜਿਸ ’ਤੇ ਸੁਸ਼ਾਂਤ ਨੇ ਸ਼ਾਨਦਾਰ ਡਾਂਸ ਕੀਤਾ ਸੀ। ਫਰਾਹ ਨੂੰ ਇਸ ਕੋਰੀਓਗ੍ਰਾਫੀ ਲਈ ਬੈਸਟ ਕੋਰੀਓਗ੍ਰਾਫੀ ਫ਼ਿਲਮਫੇਅਰ ਐਵਾਰਡ ਦਿੱਤਾ ਗਿਆ ਹੈ। ਫਰਾਹ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਐਵਾਰਡ ਨੂੰ ਸੁਸ਼ਾਂਤ ਨੂੰ ਸਮਰਪਿਤ ਕੀਤਾ ਹੈ।

 

View this post on Instagram

 

A post shared by Farah Khan Kunder (@farahkhankunder)

ਫਰਾਹ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ’ਚ ਉਹ ਐਵਾਰਡ ਦੇ ਨਾਲ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ’ਚ ਉਹ ਸੁਸ਼ਾਂਤ ਦੇ ਨਾਲ ਦਿਖਾਈ ਦੇ ਰਹੀ ਹੈ। ਤੀਜੀ ਤਸਵੀਰ ’ਚ ਉਹ ਫ਼ਿਲਮ ਡਾਇਰੈਕਟ ਮੁਕੇਸ਼ ਛਾਬੜਾ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਕੇ ਹੋਏ ਫਰਾਹ ਨੇ ਲਿਖਿਆ ‘ਇਹ ਮੇਰੇ ਲਈ ਖ਼ਾਸ ਹੈ’। ‘ਦਿਲ ਬੇਚਾਰਾ’ ਲਈ ਮੇਰਾ ਸੱਤਵਾਂ ਫ਼ਿਲਮਫੇਅਰ ਐਵਾਰਡ। ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਮੇਰਾ ਇਕਲੌਤਾ ਗਾਣਾ ਜਿਨ੍ਹਾਂ ਨੇ ਮੇਰੀ ਚੰਗੀ ਕੋਰੀਓਗ੍ਰਾਫੀ ਨੂੰ ਆਸਾਨੀ ਨਾਲ ਬਿਹਤਰੀਨ ਗਾਣੇ ’ਚ ਤਬਦੀਲ ਕਰ ਦਿੱਤਾ। ਅੱਜ ਇਸ ਐਵਾਰਡ ਨੂੰ ਲੈਂਦੇ ਹੋਏ ਖੱਟੀ-ਮਿੱਠੀ ਫੀਲਿੰਗ ਹੋਈ…ਥੈਂਕਿਊ ਮੇਰੇ ਭਾਈ ਮੁਕੇਸ਼, ਮੈਂ ਸੋਚਿਆ ਕਿ ਮੈਂ ਤੁਹਾਡੀ ਮਦਦ ਕਰ ਰਹੀ ਹਾਂ ਪਰ ਮਾਮਲਾ ਇਕਦਮ ਉਲਟਾ ਸੀ।

ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਫਰਾਹ ਨੂੰ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button