ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਸ਼ਿਮਲਾ ਦੇ ਰੰਕਜ ਵਰਮਾ 20 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆ ਮੀਡੀਆ ਨਾਲ ਰੂਬਰੂ ਹੋਇਆ । ਪੰਜਾਬ ਦੀ ਖਰੜ ਅਦਾਲਤ ਤੋਂ ਨਿਯਮਤ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਰੰਕਜ ਵਰਮਾ ਨੇ ਆਪਣੇ ਆਪ ਨੂੰ ਝੂਠੀ ਪਛਾਣ ਅਤੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਣ ਦਾ ਦਾਅਵਾ ਕੀਤਾ ਹੈ। ਰੰਕਜ ਵਰਮਾ ਨੇ ਦੱਸਿਆ ਕਿ ਫ਼ੌਜੀ ਸੰਜੀਵ ਸਿੰਘ ਵੱਲੋਂ ਉਸਦੀ ਫ਼ੋਟੋ ਦਾ ਗਲ਼ਤ ਇਸਤਮਾਲ ਕੀਤਾ ਗਿਆ।
ਪੁਲਿਸ ਤੇ ਗੈਂਗਸਟਰ ਮੁਕਾਬਲੇ ਦਾ ਅਸਲ ਸੱਚ! bjp ਲੀਡਰ ਦੇ ਜ਼ਮਾਨਤੀ ਵਾਰੰਟ ਜਾਰੀ! ਬੇਅਦਬੀ ਮਾਮਲੇ ‘ਤੇ ਘੇਰਿਆ CM ਮਾਨ!
ਸੰਜੀਵ ਸਿੰਘ ਨੇ ਸੋਸ਼ਲ ਮੀਡੀਆ ਤੋਂ ਉਸ ਦੀ ਫੋਟੋ ਲੈ ਕੇ ਉਸ ਦੇ ਵਟਸਐਪ ਨੰਬਰ ਦੀ ਡਿਸਪਲੇਅ ਤਸਵੀਰ (ਡੀਪੀ) ਬਣਾ ਲਈ ਅਤੇ ਉਸ ਤੋਂ ਬਾਅਦ ਲੜਕੀ ਨਾਲ ਚੈਟਿੰਗ ਸ਼ੁਰੂ ਕਰ ਦਿੱਤੀ। ਰੰਕਜ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਮੈਨੂੰ ਸਾਜ਼ਸ਼ ਤਹਿਤ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਪੁਲਿਸ SIT ਦੀ ਟੀਮ ਇਸ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.