Breaking NewsD5 specialNewsSportsTop News

‘ਸਾਨੂੰ ਖੇਡ ‘ਚ ਅਜੇ ਵੀ ਸੁਧਾਰ ਦੀ ਜ਼ਰੂਰਤ’

ਨਵੀਂ ਦਿੱਲੀ : ਮਹਿਲਾ ਵਿਸ਼ਵ ਕੱਪ (ICC Women World Cup 2022) ਦੇ ਪਹਿਲੇ ਹੀ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ (India Women vs Pakistan Women) ਨੂੰ ਮਾਤ ਦੇ ਕੇ ਟੂਰਨਾਮੈਂਟ ‘ਚ ਵਧੀਆ ਪ੍ਰਦਰਸ਼ਨ ਕੀਤਾ। ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ‘ਚ ਆਪਣੀ ਪੁਰਾਣੀ ਵਿਰੋਧੀ ਪਾਕਿਸਤਾਨੀ ਟੀਮ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 244 ਦੌੜਾਂ ਬਣਾਈਆਂ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਪਾਕਿਸਤਾਨ ਦੀ ਟੀਮ 43 ਓਵਰਾਂ ‘ਚ 137 ਦੌੜਾਂ ‘ਤੇ ਆਲਆਊਟ ਹੋ ਗਈ। ਇਸ ਜਿੱਤ ਨਾਲ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਕਾਫ਼ੀ ਖ਼ੁਸ਼ ਹੈ ਪਰ ਉਨ੍ਹਾਂ ਕਿਹਾ ਕਿ ਸਾਨੂੰ ਅਜੇ ਬਹੁਤ ਸਾਰੀਆਂ ਚੀਜ਼ਾਂ ‘ਤੇ ਕੰਮ ਕਰਨਾ ਹੈ।

Punjab Election 2022 :ਭਾਜਪਾ ਲੀਡਰ ਨੇ ਕੀਤੀ ਭਵਿੱਖਬਾਣੀ! ਬੰਦ ਪਈਆਂ EVM ‘ਚ ਮਾਰੀ ਝਾਤ! ਆਹ ਪਾਰਟੀ ਦੀ ਬਣੂ ਸਰਕਾਰ!

ਜਦੋਂ ਤੁਸੀਂ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਗੁਆਉਂਦੇ ਹੋ ਤਾਂ ਟੀਮ ‘ਤੇ ਕਾਫੀ ਦਬਾਅ ਪੈਂਦਾ ਹੈ। ਵਿਸ਼ਵ ਕੱਪ ਜਿਹੇ ਵੱਡੇ ਟੂਰਨਾਮੈਂਟਾਂ ‘ਚ ਟੀਮ ਦੇ ਟਾਪ ਆਰਡਰ ਨੂੰ ਦੌੜਾਂ ਬਣਾਉਣਾ ਜ਼ਰੂਰੀ ਹੁੰਦਾ ਹੈ। ਮਿਤਾਲੀ ਨੇ ਪੂਜਾ ਤੇ ਸਨੇਹ ਰਾਣਾ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ ਤੁਹਾਡੇ ਕੋਲ ਟੀਮ ‘ਚ ਇਸ ਤਰ੍ਹਾਂ ਦੇ ਖਿਡਾਰੀ ਹੁੰਦੇ ਹਨ ਤਾਂ ਬੈਟਿੰਗ ਲਾਈਨਅਪ ਕਾਫੀ ਲੰਬੀ ਹੋ ਜਾਂਦੀ ਹੈ। ਸਨੇਹ ਰਾਣਾ ਤੇ ਪੂਜਾ ਵਸਤਰਾਕਰ ਦੀ ਸਾਂਝੇਦਾਰੀ ਟੀਮ ਲਈ ਅਹਿਮ ਰਹੀ ਹੈ। ਦੋਵੇਂ ਹੀ ਖਿਡਾਰੀਆਂ ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ ਤੇ ਟੀਮ ਦੇ ਸਕੋਰ ਨੂੰ ਅੱਗੇ ਲੈ ਗਈਆਂ।

Russia-Ukraine War ‘ਚ ਆਈ ਵੱਡੀ Update , Indian Students ਨੂੰ ਮਿਲੀ ਵੱਡੀ ਰਾਹਤ! ||D5 Channel Punjabi

ਪਾਕਿਸਤਾਨ ਖ਼ਿਲਾਫ਼ ਮੁਕਾਬਲੇ ‘ਚ ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ 52, ਪੂਜਾ ਵਸਤਰਾਕਰ ਨੇ 67 ਤੇ ਸਨੇਹ ਰਾਣਾ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਖਿਡਾਰੀਆਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ 244 ਦੌੜਾਂ ਬਣਾਉਣ ‘ਚ ਕਾਮਯਾਬ ਰਿਹਾ। ਜਦਕਿ ਗੇਂਦਬਾਜ਼ਾਂ ‘ਚ ਰਾਜੇਸ਼ਵਰੀ ਗਾਇਕਵਾੜ ਨੇ 4 ਵਿਕਟਾਂ ਲੈ ਕੇ ਪਾਕਿਸਤਾਨ ਦੀ ਟੀਮ ਦਾ ਲੱਕ ਭੰਨ ਦਿੱਤਾ ਤੇ ਭਾਰਤ ਨੂੰ 107 ਦੌੜਾਂ ਨਾਲ ਜਿੱਤ ਦਿਵਾਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button