Breaking NewsInternationalNews

ਪਹਿਲਾਂ ਕੀਤੀ ਕਾਰ ਚੋਰੀ, ਫਿਰ ਦੂਜੇ ਦਿਨ ਟੈਂਕ ਫੁਲ ਕਰਾ ਵਾਪਸ ਕਰ ਗਿਆ ਚੋਰ

ਓਟਾਵਾ : ਕੈਨੇਡਾ ‘ਚ ਚੋਰੀ ਦਾ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰੀ ਹੋਈ ਕਾਰ ਨੂੰ ਚੋਰ ਅਗਲੇ ਦਿਨ ਗੈਸ ਅਤੇ ਫੁਲ ਟੈਂਕ ਪੈਟਰੋਲ ਭਰਵਾ ਕੇ ਉਸੇ ਥਾਂ ਵਾਪਸ ਛੱਡ ਗਿਆ। ਦਰਅਸਲ ਇੱਕ ਸ਼ਾਪਿੰਗ ਕੰਮਪਲੈਕਸ ਤੋਂ ਚੋਰੀ ਹੋਈ ਔਰਤ ਦੀ ਕਾਰ ਇੱਕ ਦਿਨ ਬਾਅਦ ਹੀ ਮਿਲ ਗਈ।

Read Also ਟਾਂਡਾ ‘ਚ ਵਾਪਰੀ ਵੱਡੀ ਘਟਨਾ, ਬੈਂਕ ‘ਚ ਕਰੀਬ 21 ਲੱਖ ਦੀ ਚੋਰੀ

ਕਾਰ ਦੀ ਮਾਲਕਣ 32 ਸਾਲ ਦੀ ਜੈਮਿਨ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਪਿੰਗ ਕੰਮਪਲੈਕਸ ਦੀ ਪਾਰਕਿੰਗ ਵਿੱਚ ਕਾਰ ਪਾਰਕ ਕੀਤੀ ਸੀ ਜਦੋਂ ਉਹ ਉੱਥੇ ਪਹੁੰਚੀ ਤਾਂ ਕਾਰ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਉਥੇ ਹੀ, ਅਗਲੇ ਦਿਨ ਕਾਰ ਵਾਪਸ ਮਿਲ ਗਈ। ਪੁਲਿਸ ਨੇ ਦੱਸਿਆ ਇਹ ਕਾਰ ਕੋਈ ਗਲਤੀ ਨਾਲ ਲੈ ਗਿਆ ਸੀ ਕਿਉਂਕਿ ਕਾਰ ਵਿੱਚ ਇੱਕ ਮੁਆਫੀਨਾਮਾ ਮਿਲਿਆ ਹੈ।

ਇਸ ਮੁਆਫੀ ਨਾਮੇ ਉੱਤੇ ਲਿਖਿਆ ਸੀ 
ਮੈਂ ਕਾਰ ਨਹੀਂ ਚੋਰੀ ਕੀਤੀ ਮੈਂ ਗਲਤੀ ਨਾਲ ਇਹ ਕਾਰ ਲੈ ਗਿਆ ਸੀ। ਇਹ ਮੇਰੀ ਬਹੁਤ ਵੱਡੀ ਗਲਤੀ ਹੈ ਇਸਨੂੰ ਸੁਧਾਰਣ ਲਈ ਮੈਂ ਗੱਡੀ ਦਾ ਫਿਊਲ ਟੈਂਕ ਫੁਲ ਕਰਵਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button