Breaking NewsD5 specialIndiaNewsTop News

CAPF ਕਰਮਚਾਰੀਆਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਸੀ.ਏ.ਪੀ. ਐੱਫ.) ਦੇ ਜਵਾਨਾਂ ਨੂੰ ਸਾਲ ‘ਚ ਘੱਟੋ ਘੱਟ 100 ਦਿਨ ਆਪਣੇ ਪਰਿਵਾਰਾਂ ਨਾਲ ਬਿਤਾਉਣ ਦੀ ਆਗਿਆ ਦੇਣ ਸਬੰਧੀ ਲਿਆਂਦੇ ਗਏ ਅਹਿਮ ਪ੍ਰਸਤਾਵ ਨੂੰ ਜਲਦੀ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਆਪਕ ਨੀਤੀ ਦੀ ਰੂਪ ਰੇਖਾ ’ਤੇ ਕੰਮ ਕੀਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਸਬੰਧੀ ਕਈ ਬੈਠਕਾਂ ਕੀਤੀਆਂ ਹਨ। ਤਾਜ਼ਾ ਬੈਠਕ ਇਸ ਮਹੀਨੇ ਦੀ ਸ਼ੁਰੂ ’ਚ ਹੋਈ ਸੀ ਤਾਂ ਜੋ ਇਸ ਨੀਤੀ ਨੂੰ ਅਮਲੀ ਰੂਪ ਦੇਣ ’ਚ ਦੇਰੀ ਕਰਨ ਵਾਲੇ ਮੁੱਦੇ ਦਾ ਹੱਲ ਲੱਭਿਆ ਜਾ ਸਕੇ।

ਕੇਂਦਰ ਪੰਜਾਬ ਤੇ ਹੋਈ ਸਖ਼ਤ, ਲੋਕਾਂ ਦੇ ਨਿਸ਼ਾਨੇ ਤੇ ਆਪ ਆਗੂ ||

ਇਸ ਨੀਤੀ ਦਾ ਮੰਤਵ ਸਭ ਤੋਂ ਵੱਧ ਚੁਣੌਤੀ ਵਾਲੇ ਚੋਗਿਰਦੇ ਦੇ ਹਾਲਾਤ ’ਚ ਅਤੇ ਦੂਰ ਵਾਲੀਆਂ ਥਾਵਾਂ ’ਤੇ ਔਖੀ ਡਿਊਟੀ ਦੇਣ ਵਾਲੇ ਸੀ. ਏ. ਪੀ. ਐੱਫ. ਦੇ ਲਗਭਗ 10 ਲੱਖ ਜਵਾਨਾਂ ਅਤੇ ਅਧਿਕਾਰੀਆਂ ਦੇ ਕੰਮ ਨਾਲ ਜੁੜੇ ਤਣਾਅ ਨੂੰ ਘਟਾਉਣਾ ਅਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਵਧਾਉਣਾ ਹੈ। ਸ਼ਾਹ ਅਕਤੂਬਰ 2019 ’ਚ ਉਕਤ ਪ੍ਰਸਤਾਵ ਲਿਆਏ ਸਨ। ਸੀ. ਏ. ਪੀ. ਐੱਫ ’ਚ ਸੀ. ਆਰ. ਪੀ. ਐੱਫ, ਬੀ. ਐੱਸ. ਐੱਫ., ਆਈ. ਟੀ. ਬੀ. ਪੀ. ਅਤੇ ਐੱਸ. ਐੱਸ. ਬੀ. ਆਉਂਦੀਆਂ ਹਨ। ਆਸਾਮ ਰਾਈਫਲਜ਼, ਐੱਨ. ਐੱਸ. ਜੀ., ਐੱਨ. ਡੀ. ਆਰ. ਐੱਫ ਵਰਗੀਆਂ 3 ਹੋਰ ਕੇਂਦਰੀ ਫੋਰਸਾਂ ਨੂੰ ਇਸ ਅਹਿਮ ਯੋਜਨਾ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button