NewsBreaking NewsInternational

ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ‘ਤੇ ਚੀਨ ਨੇ ਦਿੱਤੀ ਸਫਾਈ

ਬੀਜਿੰਗ : ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਜ ਨੂੰ ਹਿਰਾਸਤ ਵਿਚ ਲਏ ਜਾਣ ‘ਤੇ ਚੀਨ ਨੇ ਬੁੱਧਵਾਰ ਨੂੰ ਸਫਾਈ ਦਿੱਤੀ। ਚੀਨ ਨੇ ਕਿਹਾ, ”ਉਨ੍ਹਾਂ ਨੇ ਚੀਨੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਮਾਲਕ ਕਾਨੂੰਨੀ ਤੌਰ ‘ਤੇ ਰਜਿਸਟਰਡ ਨਹੀਂ ਹੈ।” ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਤਕਨਾਲੋਜੀ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਦੀ ਕੈਨੇਡਾ ਵਿਚ ਹੋਈ ਗ੍ਰਿਫਤਾਰੀ ਦੇ ਜਵਾਬ ਵਿਚ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਹਿਰਾਸਤ ਵਿੱਚ ਲਿਆ ਗਿਆ। ਕੋਵਰਿਜ ਥਿੰਕ ਟੈਂਕ ਅੰਤਰਰਾਸ਼ਟਰੀ ਆਫਤ ਸਮੂਹ ਦੇ ਸੀਨੀਅਰ ਸਲਾਹਕਾਰ ਹਨ।

Read Also ਕੈਨੇਡਾ ‘ਚ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ

ਆਈ. ਸੀ.ਜੀ. ਦੇ ਮੁਤਾਬਕ ਚੀਨ ਦੇ ਸੁਰੱਖਿਆ ਅਧਿਕਾਰੀਆਂ ਨੇ ਸੋਮਵਾਰ ਰਾਤ ਬੀਜਿੰਗ ਵਿਚ ਕੋਵਰਿਜ ਨੂੰ ਹਿਰਾਸਤ ਵਿਚ ਲਿਆ। ਇਸ ਬਾਰੇ ਵਿਚ ਪੁੱਛੇ ਜਾਣ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ,”ਆਈ.ਸੀ.ਜੀ. ਚੀਨ ਵਿਚ ਰਜਿਸਟਰਡ ਨਹੀਂ ਹੈ। ਜੇ ਇਹ ਸਮੂਹ ਰਜਿਸਟਰਡ ਨਹੀਂ ਹੈ ਅਤੇ ਇਸ ਦੇ ਕਰਮਚਾਰੀ ਚੀਨ ਵਿਚ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ ਤਾਂ ਇਹ ਗੈਰ ਸਰਕਾਰੀ ਵਿਦੇਸ਼ੀ ਸੰਗਠਨਾਂ ਨੂੰ ਲੈ ਕੇ ਚੀਨ ਦੇ ਕਾਨੂੰਨ ਦੀ ਉਲੰਘਣਾ ਹੈ।

2016 12 15T005942Z 1 LYNXMPECBE01H RTROPTP 4 USA TRUMP CHINA RAMIFICATIONS 1180x708 1521707560 768x461

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button