Breaking NewsD5 specialEntertainmentInternationalNews

ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਸ਼ਪੈਸ਼ਲ ਜਹਾਜ਼ ਰਾਹੀਂ ਆਵੇਗੀ ਮੁੰਬਈ, ਅਮਰੀਕਾ ‘ਚ ਹੋਇਆ ਸੀ ਦੇਹਾਂਤ

ਪਟਿਆਲਾ : ਉੱਘੇ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਸ਼ਪੈਸ਼ਲ ਜਹਾਜ਼ ਰਾਹੀਂ ਅਮਰੀਕਾ ਤੋਂ ਮੁੰਬਈ ਲਿਆਂਦੀ ਜਾਵੇਗੀ। ਜਹਾਜ਼ ਮੰਗਲਵਾਰ ਦੁਪਹਿਰ ਨੂੰ ਅਮਰੀਕਾ ਦੇ ਨਿਊਜ਼ਰਸੀ ਤੋਂ ਰਵਾਨਾ ਹੋਵੇਗਾ, ਜੋ ਬੁੱਧਵਾਰ ਦੁਪਹਿਰ ਤੱਕ ਮੁੰਬਈ ਪਹੁੰਚ ਜਾਵੇਗਾ। ਅੰਤਿਮ ਸੰਸਕਾਰ ਬੁੱਧਵਾਰ ਸ਼ਾਮ ਜਾਂ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ।

🔴 LIVE 🔴ਬੁਰੀ ਤਰਾਂ ਫਸ ਗਏ ਕੈਪਟਨ! ਹੁਣ ਕਿਉਂ ਰੋਣ ਲੱਗੇ ਸੁਮੇਧ ਸੈਣੀ!

ਦੱਸ ਦਉਏ ਕਿ ਬੀਤੇ ਦਿਨ ਉੱਘੇ ਸ਼ਾਸਤਰੀ ਗਾਇਕ ਪੰਡਿਤ ਜਸਰਾਜ 90 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿਖੇ ਆਪਣੇ ਘਰ ‘ਚ ਆਖਰੀ ਸਾਹ ਲਏ। ਉਨ੍ਹਾਂ ਦੀ ਧੀ ਦੁਰਗਾ ਜਸਰਾਜ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਬਹੁਤ ਦੁੱਖ ਨਾਲ ਦੱਸ ਰਹੇ ਹਾਂ ਕਿ ਸੰਗੀਤ ਸਮਰਾਟ ਪੰਡਿਤ ਜਸਰਾਜ ਬੀਤੇ ਦਿਨ ਸਵੇਰੇ 5.15 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।

ਖਾਲਿਸਤਾਨ ਕਾਂਡਾਂ ‘ਤੇ ਵੱਡੀ ਖ਼ਬਰ, ਸਰਕਾਰ ਹੋ ਗਈ ਸਖ਼ਤ, ਕਰਤੀ ਆਹ ਕਾਰਵਾਈ

ਪਦਮਸ੍ਰੀ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਸਮੇਤ ਹੋਰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਪੰਡਿਤ ਜਸਰਾਜ ਨੇ ਆਪਣੇ 80 ਸਾਲ ਦੇ ਸੰਗੀਤਕ ਜੀਵਨ ‘ਚ ਕਲਾਸੀਕਲ ਤੇ ਅਰਧ-ਕਲਾਸੀਕਲ ਗਾਇਕੀ ਦਾ ਪ੍ਰਦਰਸ਼ਨ ਕੀਤਾ। ਪੰਡਿਤ ਜਸਰਾਜ ਨੇ ਭਾਰਤ, ਕੈਨੇਡਾ ਤੇ ਅਮਰੀਕਾ ‘ਚ ਸੰਗੀਤ ਦੀ ਸਿਖਲਾਈ ਵੀ ਦਿੱਤੀ।

BIG BREAKING- ਕੈਪਟਨ ਦੇ ਸ਼ਹਿਰ ਨੂੰ ਪਾਇਆ ਗੁਰੂ ਦੀਆਂ ਫੌਜਾਂ ਨੇ ਘੇਰਾ,ਸ਼ਹਿਰ ਦੀ ਹਰ ਸੜਕ ਕਰਤੀ ਬੰਦ!

ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਜਸਰਾਜ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ ਕਿ ਉਨ੍ਹਾਂ ਦੀਆਂ ਸੰਗੀਤਕ ਪੇਸ਼ਕਾਰੀਆਂ ਬੇਮਿਸਾਲ ਹੀ ਨਹੀਂ ਬਲਕਿ ਉਨ੍ਹਾਂ ਕਈ ਗਾਇਕਾਂ ਲਈ ਇਕ ਬੇਮਿਸਾਲ ਸਲਾਹਕਾਰ ਵਜੋਂ ਵੀ ਆਪਣੀ ਪਛਾਣ ਬਣਾਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦਿਹਾਂਤ ‘ਤੇ ਸੋਗ ਜ਼ਾਹਿਰ ਕਰਦਿਆਂ ਕਿਹਾ ਕਿ ਸਤਿਕਾਰਤ ਗਾਇਕ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਨੂੰ ਸਮਰਪਿਤ ਕੀਤੀ। ਦੇਸ਼ ਤੇ ਦੁਨੀਆਂ ਦੇ ਉੱਘੇ ਸੰਗੀਤਕਾਰਾਂ ਤੇ ਫਿਲਮੀ ਭਾਈਚਾਰੇ ਦੀਆਂ ਮਸ਼ਹੂਰ ਹਸਤੀਆਂ ਵਲੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button