Breaking NewsD5 specialIndiaNews

BSF ਨੇ ਮਾਰ ਡਿਗਾਇਆ ਪਾਕਿਸਤਾਨੀ ਡ੍ਰੋਨ, ਭਾਰਤੀ ਸੀਮਾ ‘ਚ ਵੜਕੇ ਕਰ ਰਿਹਾ ਸੀ ਜਾਸੂਸੀ

ਜੰਮੂ-ਕਸ਼ਮੀਰ : ਪਾਕਿਸਤਾਨ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤੀ ਸੀਮਾ ‘ਚ ਰੇਕੀ ਕਰਨ ਦੇ ਮਕਸਦ ਨਾਲ ਭੇਜੇ ਗਏ ਪਾਕਿਸਤਾਨੀ ਡਰੋਨ ਨੂੰ ਬੀਐੱਸਐੱਫ ਨੇ ਮਾਰ ਡਿਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡ੍ਰੋਨ ‘ਚ ਕੁਝ ਹਥਿਆਰ ਵੀ ਬੰਨ੍ਹੇ ਹੋਏ ਸਨ। ਜਾਣਕਾਰੀ ਅਨੁਸਾਰ ਹੀਰਾਨਗਰ ਸੈਕਟਰ ਦੇ ਰਠੁਆ ਪਿੰਡ ‘ਚ ਅੱਜ ਸਵੇਰੇ 5 ਵਜੇ ਦੇ ਕਰੀਬ ਇਸਨੂੰ ਜਵਾਨਾਂ ਨੇ ਦੇਖਿਆ ਸੀ। ਜਿਸ ਮਗਰੋਂ ਜਵਾਨਾਂ ਨੇ ਇਸ ਪਾਕਿਸਤਾਨੀ ਡਰੋਨ ਨੂੰ ਮਾਰ ਮੁਕਾਇਆ ਹੈ। ਪਾਕਿਸਤਾਨ ਪਿਛਲੇ ਸਮੇਂ ਤੋਂ ਡਰੋਨ ਦਾ ਕਾਫੀ ਇਸਤੇਮਾਲ ਕਰ ਰਿਹਾ ਹੈ।

Big Breaking-Navjot Sidhu ਦੀਆਂ ਵਧੀਆਂ ਮੁਸ਼ਕਿਲਾਂ!, ਲੱਭਣ ਲਈ ਘਰ ਪੁੱਜੀ ਪੁਲਿਸ, 2 ਦਿਨ ਤੋਂ ਨਹੀਂ ਮਿਲੇ ਸਿੱਧੂ

ਇਸ ਤੋਂ ਕੁਝ ਦਿਨ ਪਹਿਲਾਂ ਵੀ ਪੰਜਾਬ ‘ਚ ਸਰਹੱਦ ‘ਤੇ ਇੱਕ ਪਾਕਿਸਤਾਨੀ ਡਰੋਨ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ। ਓਧਰ ਐੱਲਓਸੀ ‘ਤੇ ਵੀ ਪਾਕਿ ਵੱਲੋਂ ਪਿਛਲੇ ਕੁਝ ਦਿਨਾਂ ‘ਚ ਲਗਾਤਾਰ ਫਾਇਰਿੰਗ ਹੋ ਰਹੀ ਹੈ। ਇਸ ਨਾਲ ਐੱਲਓਸੀ ‘ਤੇ ਮਾਹੌਲ ਕਾਫੀ ਤਣਾਅਪੂਰਨ ਹੈ। ਦੱਸ ਦੇਈਏ ਕਿ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ, ਜਿਸ ਵਿਚ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਤੋਸ਼ ਬਾਬੂ ਅਤੇ 4 ਜਵਾਨ ਪੰਜਾਬ ਦੇ ਸ਼ਹੀਦ ਹੋ ਗਏ ਹਨ। ਇਸ ਹਿੰਸਕ ਝੜਪ ਤੋਂ ਬਾਅਦ ਹਰ ਪਾਸੇ ਚੌਕਸੀ ਵਧਾ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button