PunjabTop News

ਭੈਣ ਦੇ ਘਰੋਂ ਵਾਪਸ ਪਰਤ ਰਹੇ ਭਰਾ ਦੀ ਸੜਕ ਹਾਦਸੇ ਦੌਰਾਨ ਮੌਤ

Brother returning from sister's house died in a road accident

ਪਠਾਨਕੋਟ : ਅਵਾਰਾ ਪਸ਼ੂਆਂ ਦੀ ਤਾਦਾਦ ਵੱਧਨ ਨਾਲ ਆਏ ਦਿਨ ਸੜਕ ਹਾਦਸਿਆਂ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ| ਹੁਣ ਇਸੇ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਪਠਾਨਕੋਟ ਦੇ ਕਠੂਆ ਜ਼ਿਲ੍ਹੇ ਵਿੱਚੋਂ ਸਾਹਮਣੇ ਆਇਆ ਹੈ| ਤੁਹਾਨੂੰ ਦੱਸ ਦਈਏ ਕਿ ਕਠੂਆ ਦੇ ਵਾਰਡ ਨੰਬਰ 17 ਦੇ ਰਹਿਣ ਵਾਲੇ ਸੋਹਣ ਲਾਲ ਉਰਫ ਸੋਨੂੰ ਆਪਣੀ ਭੈਣ ਦੇ ਘਰੋਂ ਵਾਪਸ ਪਰਤ ਰਿਹਾ ਸੀ| ਉਹ ਫਾਰਚੂਨਰ ਗੱਡੀ ਵਿੱਚ ਸਵਾਰ ਸੀ| ਅਚਾਨਕ ਗੱਡੀ ਬੇਕਾਬੂ ਹੋ ਗਈ ‘ਤੇ ਡਵਾਇਡਰ ਪਾਰ ਕਰਕੇ ਕੇ ਸੜਕ ਤੋਂ ਦੂਜੇ ਪਾਸੇ ਪਲਟ ਗਈ| ਇਸ ਭਿਆਨਕ ਹਾਦਸੇ ਵਿਚ ਸੋਹਣ ਲਾਲ ਉਰਫ ਸੋਨੂੰ ਦੀ ਮੌਕੇ ਤੇ ਹੀ ਮੌਤ ਹੋ ਗਈ| ਪੁਲਿਸ ਨੇ ਮੌਕੇ ਤੇ ਪੁੱਜੀ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ|

CM Mann ਦੇ ਵਿਧਾਇਕਾਂ ਦੀ ਲੱਗੀ ਕਲਾਸ, ਨਵੇਂ ਤਰੀਕੇ ਨਾਲ ਚੱਲੇਗੀ ਸਰਕਾਰ | D5 Channel Punjabi

ਸੋਹਣ ਲਾਲ ਦੀ ਵੱਡੀ ਭੈਣ ਇਸ਼ਕਾ ਦਾ ਵਿਆਹ ਕਠੂਆ ਦੇ ਪਠਾਨਕੋਟ ਵਿੱਚ ਹੋਇਆ ਸੀ| ਉਸ ਦੀ ਭੈਣ ਦੇ ਘਰ ਇਕ ਬੱਚੇ ਨੇ ਜਨਮ ਲਿਆ ਸੀ| ਜਿਸ ਦਾ ਪਤਾ ਲੈਣ ਲਈ ਉਹ ਕਠੂਆ ਤੋਂ ਪਠਾਨਕੋਟ ਗਿਆ ਸੀ। ਭੈਣ ਦੇ ਘਰ ਤੋਂ ਵਾਪਸ ਪਰਤਦੇ ਹੋਏ ਉਸ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਫਿਲਹਾਲ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ|

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button