IndiaTop News

Brij Bhushan ਤੇ ਦਰਜ FIR ਆਈ ਸਾਹਮਣੇ, Priyanka Gandhi ਨੇ ਕਿਹਾ-ਹੁਣ ਤੱਕ ਆਰੋਪੀ ਤੇ ਕਾਰਵਾਈ ਕਿਓ ਨਹੀਂ ਹੋਈ

ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦਰਜ ਕੀਤੀਆਂ ਦੋਵੇਂ ਐਫਆਈਆਰਜ਼ ਹੁਣ ਸਾਹਮਣੇ ਆ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਜ ਭੂਸ਼ਣ ਅਤੇ ਸਕੱਤਰ ਵਿਨੋਦ ਤੋਮਰ ਇਸ ‘ਚ ਮੁੱਖ ਦੋਸ਼ੀ ਹਨ। ਬਾਲਗ ਪਹਿਲਵਾਨਾਂ ਦਾ ਦੋਸ਼ ਹੈ ਕਿ ਬ੍ਰਿਜ ਭੂਸ਼ਣ ਨੇ ਕਥਿਤ ਤੌਰ ‘ਤੇ ਉਨ੍ਹਾਂ ਨਾਲ ਕਈ ਵਾਰ ਛੇੜਛਾੜ ਕੀਤੀ। ਉਨ੍ਹਾਂ ਨੂੰ ਗੱਲਤ ਢੰਗ ਨਾਲ ਛੁਣ ਦੀ ਕੋਸ਼ਿਸ਼ ਕੀਤੀ। ਐਫਆਈਆਰ ਮੁਤਾਬਕ ਇਕ ਖਿਡਾਰਣ ਨੂੰ ਉਸ ਨੇ ਸਾਹ ਲੈਣ ਦੇ ਟੈਸਟ ਦੇ ਬਹਾਨੇ ਆਪਣੀ ਟੀ-ਸ਼ਰਟ ਉਤਾਰਣ ਲਈ ਕਿਹਾ। ਐਫਆਈਆਰ ਮੁਤਾਬਕ ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਬ੍ਰਿਜਭੂਸ਼ਣ ਨੇ ਉਸ ਦੇ ਪੇਟ ਨੂੰ ਛੂਹਿਆ।

ਜੂਨ 1984 ਦਾ ਅੱਖੀਂ ਡਿੱਠਾ ਹਾਲ, ਛੋਟੇ ਕਮਰੇ ‘ਚ ਬੰਦ ਸਨ ਕਈ ਸ਼ਰਧਾਲੂ, ਤੜਫਦਿਆਂ ਲਏ ਆਖ਼ਰੀ ਸਾਹ D5 Channel Punjabi

ਐਸੋਸੀਏਸ਼ਨ ਵੱਲੋਂ ਜ਼ਖ਼ਮੀ ਮਹਿਲਾ ਖਿਡਾਰਨ ਦਾ ਖਰਚਾ ਚੁੱਕਣ ’ਤੇ ਉਨ੍ਹਾਂ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ। ਜਦੋਂ ਖਿਡਾਰੀ ਨੇ ਇਨਕਾਰ ਕਰ ਦਿੱਤਾ ਤਾਂ ਟਰਾਇਲ ਵਿੱਚ ਉਸ ਨਾਲ ਵਿਤਕਰਾ ਕੀਤਾ ਗਿਆ। ਦੂਜੀ ਐਫਆਈਆਰ ਮੁਤਾਬਕ ਬ੍ਰਿਜਭੂਸ਼ਣ ਨੇ ਇਸ ਦੇ ਬਹਾਨੇ ਨਾਬਾਲਗ ਪਹਿਲਵਾਨ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਜਿੱਥੇ ਉਸਨੇ ਉਸਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜਣ ‘ਚ ਸਫ਼ਲ ਹੋ ਗਈ। ਹੁਣ ਇਸ ‘ਤੇ ਕਾਂਗਰਸੀ ਪ੍ਰਿਯੰਕਾਂ ਗਾਂਧੀ ਨੇ ਟਵੀਟ ਕੀਤਾ ਕਿ “ਮੌਦੀ ਜੀ ਇਨ੍ਹਾਂ ਗੰਭੀਰ ਆਰੋਪਾ ਨੂੰ ਪੜ੍ਹੋ ਤੇ ਦੇਸ਼ ਨੂੰ ਦੱਸੋ ਕਿ ਆਰੋਪੀ ਉਤੇ ਹੁਣ ਤੱਕ ਕੋਈ ਕਾਰਵਾਈ ਕਿਓ ਨਹੀਂ ਹੋਈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button