Breaking NewsD5 specialNewsPunjabTop News

BREAKING : Capt Amarinder Singh ਨੇ Harish Rawat ਦੇ ਆਰੋਪਾਂ ਨੂੰ ਕੀਤਾ ਖਾਰਿਜ, ‘Sidhu ਨੂੰ ਕਿਉਂ ਮਿਲੀ ਤਾਨਾਸ਼ਾਹੀ ਦੀ ਇਜ਼ਾਜਤ ?

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਦੇ ਸਾਰੇ ਆਰੋਪਾਂ ਨੂੰ ਖਾਰਿਜ ਕਰਦੇ ਹੋਏ ਸਖਤ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਮਹੀਨਿਆਂ ਤੋਂ ਮੇਰੇ ‘ਤੇ ਵਫਾਦਾਰੀ ਦਾ ਦਵਾਬ ਸੀ। ਮੁੱਖਮੰਤਰੀ ਅਹੁਦਾ ਛੱਡਣ ਤੋਂ 3 ਹਫਤੇ ਪਹਿਲਾਂ ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਮੈਨੂੰ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ। ਦੁਨੀਆ ਨੇ ਮੇਰਾ ਅਪਮਾਨ ਦੇਖਿਆ ਹੈ ਅਤੇ ਫਿਰ ਵੀ ਰਾਵਤ ਇਸਦੇ ਉਲਟ ਦਾਅਵੇ ਕਰ ਰਹੇ ਹਨ।

🔴LIVE🔴 ਲਓ ਸਿੱਧੂ ਤੇ ਚੰਨੀ ਹੋਏ ਇਕੱਠੇ! ਬਦਲਿਆ ਜਾਵੇਗਾ DGP? ਖ਼ਤਮ ਹੋਇਆ ਸਾਰਾ ਕਲੇਸ਼!

ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ, ਜੇਕਰ ਇਹ ਬੇਇੱਜ਼ਤੀ ਨਹੀਂ ਸੀ ਤਾਂ ਇਹ ਕੀ ਸੀ ? ਜੇਕਰ ਪਾਰਟੀ ਦਾ ਇਰਾਦਾ ਮੈਨੂੰ ਬੇਇਜ਼ਤ ਕਰਨ ਦਾ ਨਹੀਂ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਮਹੀਨਿਆਂ ਤੱਕ ਸੋਸ਼ਲ ਮੀਡੀਆ ਅਤੇ ਹੋਰ ਸਾਰਵਜਨਿਕ ਮੰਚਾਂ ‘ਤੇ ਮੇਰੀ ਖੁਲ੍ਹੇਆਮ ਆਲੋਚਨਾ ਕਰਨ ਦੀ ਆਗਿਆ ਕਿਉਂ ਦਿੱਤੀ ਗਈ ? ਪਾਰਟੀ ਨੇ ਸਿੱਧੂ ਦੀ ਅਗਵਾਈ ‘ਚ ਵਿਰੋਧੀਆਂ ਨੂੰ ਮੇਰੇ ਅਧਿਕਾਰ ਨੂੰ ਘੱਟ ਕਰਨ ਲਈ ਖੁੱਲੀ ਛੋਟ ਕਿਉਂ ਦਿੱਤੀ ? ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਹਾਲਤ ਤਰਸਯੋਗ ਹੈ।

ਤਿਆਰ ਹੋ ਜਾਣ ਕਿਸਾਨ, ਆਵੇਗੀ ਵੱਡੀ ਖੁਸ਼ਖਬਰੀ, CM ਚੰਨੀ ਦੀ ਮੋਦੀ ਨਾਲ ਮੁਲਾਕਾਤ || D5 Channel Punjabi

ਦੱਸ ਦਈਏ ਕਿ ਹਰੀਸ਼ ਰਾਵਤ ਨੇ ਕੈਪਟਨ ਨੂੰ ਖਰੀਆਂ – ਖੋਟੀਆਂ ਸੁਣਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਕਿਸਾਨ ਵਿਰੋਧੀ ਬੀਜੇਪੀ ਦਾ ਮਦਦਗਾਰ ਨਹੀਂ ਬਨਣਾ ਚਾਹੀਦਾ । ਕਾਂਗਰਸ ਨੇ ਕੈਪਟਨ ਨੂੰ ਬਹੁਤ ਕੁਝ ਦਿੱਤਾ ਹੈ। ਇਹ ਕਹਿਣਾ ਕਿ ਉਨ੍ਹਾਂ ਨੂੰ ਬੇਇਜ਼ਤ ਕੀਤਾ ਗਿਆ ਹੈ, ਬਿਲਕੁੱਲ ਗਲਤ ਹੈ। ਕਾਂਗਰਸ ਨੇ ਹਮੇਸ਼ਾ ਕੈਪਟਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਹੈ। ਉਨ੍ਹਾਂ ਨੂੰ ਕਾਂਗਰਸ ਦੇ ਮੋਰਚੇ ‘ਤੇ ਖੜਾ ਰਹਿਣਾ ਚਾਹੀਦਾ ਸੀ, ਚਾਹੇ ਅਹੁਦਾ ਮਿਲੇ ਨਾ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button