Breaking NewsD5 specialNewsPunjabTop News

BREAKING-ਕੈਪਟਨ ਦੇ MP ‘ਤੇ ਵੱਡਾ ਐਕਸ਼ਨ,ਜਾਰੀ ਹੋਇਆ ਨੋਟਿਸ,22 ਜੂਨ ਨੂੰ ਕੀਤਾ ਤਲਬ

ਪਟਿਆਲਾ : ਇਸ ਵੇਲੇ ਦੀ ਵੱਡੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਨੋਟਿਸ ਭੇਜਿਆ ਅਤੇ 22 ਜੂਨ ਨੂੰ ਪੇਸ਼ ਹੋਣ ਲਈ ਤਲਬ ਕੀਤਾ ਗਿਆ। ਦੱਸ ਦਈਏ ਕਿ ਰਵਨੀਤ ਬਿੱਟੂ ਨੇ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਹੋਣ ਤੋਂ ਬਾਅਦ ਟਿਪਣੀ ਕੀਤੀ।ਬਿੱਟੂ ਦੇ ਬਿਆਨ ਤੋਂ ਬਾਅਦ ਇਹ ਮਾਮਲਾ ਗਰਮਾਉਂਦਾ ਗਿਆ ਤੇ ਅਕਾਲੀ ਦਲ ਤੇ ਬਸਪਾ ਨੇ ਇਸਦਾ ਤਿੱਖਾ ਵਿਰੋਧ ਕੀਤਾ।

BREAKING-ਕੈਪਟਨ ਦੇ MP ‘ਤੇ ਵੱਡਾ ਐਕਸ਼ਨ,ਜਾਰੀ ਹੋਇਆ ਨੋਟਿਸ,22 ਜੂਨ ਨੂੰ ਕੀਤਾ ਤਲਬ

ਬੀਤੇ ਦਿਨ ਅਕਾਲੀ ਦਲ ਦਾ ਵਫਦ ਪਵਨ ਟੀਨੂ ਦੀ ਅਗਵਾਈ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਅੱਜ ਕਮਿਸ਼ਨ ਨੇ ਕਾਰਵਾਈ ਕੀਤੀ ਤੇ ਬਿੱਟੂ ਨੂੰ 22 ਜੂਨ ਨੂੰ ਤਲਬ ਕੀਤਾ ਗਿਆ। ਦੱਸ ਦਈਏ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤੇ ਸੂਬੇ ਦੀ ਸਿਆਸਤ ਪੂਰੀ ਭਖਦੀ ਦਿਖਾਈ ਦੇ ਰਹੀ ਹੈ। ਹਰ ਪਾਰਟੀ ਵੱਲੋਂ ਇਕ ਦੂਜੀ ਪਾਰਟੀ ਨੂੰ ਹਰੇਕ ਮੁੱਦੇ ਤੇ ਘੇਰਿਆ ਜਾ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button