PunjabTop News

PU Student Election : ਵੱਡੀ ਖ਼ਬਰ : ਪੰਜਾਬ ਯੂਨੀਵਰਸਿਟੀ ਚੋਣਾਂ ‘ਚ ‘ਆਪ’ ਦੀ ਵਿਦਿਆਰਥੀ ਵਿੰਗ CYSS ਨੇ ਹਾਸਲ ਕੀਤੀ ਜਿੱਤ , ਆਯੂਸ਼ ਖਟਕੜ ਬਣਿਆ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੋਣਾਂ ‘ਚ ‘ਆਪ’ ਦੀ ਵਿਦਿਆਰਥੀ ਵਿੰਗ CYSS ਨੇ ਜਿੱਤ ਹਾਸਲ ਕਰ ਲਈ ਹੈ। ਵਿਦਿਆਰਥੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਆਪ ਦੀ  CYSS ਦਾ ਆਯੂਸ਼ ਖਟਕਰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਹੈ। CYSS ਨੇ ਪਹਿਲੀ ਵਾਰ ਹੀ ਵਿਦਿਆਰਥੀ ਚੋਣਾਂ ਵਿੱਚ  ਹਿੱਸਾ ਲਿਆ ਸੀ। ‘ਆਪ’ ਪਾਰਟੀ ਵੱਲੋਂ ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਦਿਆਰਥੀ ਚੋਣਾਂ ਲਈ ਇੰਚਾਰਜ ਲਗਾਇਆ ਗਿਆ ਸੀ।

NIA Raid : ਮੂਸੇਵਾਲਾ ਤੇ ਸੰਦੀਪ ਦਾ ਕੇਸ ਲੜਨ ਵਾਲੀ ਵਕੀਲ ਦੇ ਘਰ ਰੇਡ, ਫੇਰ ਭਖਿਆ ਮਾਹੌਲ, ਰੇਡ ਮਾਰਨੀ ਪਈ ਮਹਿੰਗੀ!

ਆਪ ਦੀ ‘ਛਾਤਰ ਯੁਵਾ ਸੰਘਰਸ਼ ਸਮਿਤੀ’ (CYSS) ਨੇ ਪ੍ਰਧਾਨ ਦੀ ਚੋਣ ਵਿੱਚ ਪੁਰਾਣੀਆਂ ਰਵਾਇਤੀ ਪਾਰਟੀਆਂ ABVP, NSUI, SOI, PUSU ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੀ ਪਾਰਟੀ ਮਿਲ ਕੇ ਵੀ ਆਪ ਦੇ ਜੇਤੂ ਉਮੀਦਵਾਰ ਜਿੰਨੀਆਂ ਵੋਟਾਂ ਨਹੀਂ ਲੈ ਸਕੇ। ਉਥੇ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰ ਲਿਖਿਆ ਕਿ “ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਆਪ ਦੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ.ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਦੀ ਜਿੱਤ ਹੈ। ਨੌਜਵਾਨਾਂ ਨੇ ਭਾਜਪਾ ਦੀ ਫ਼ਿਰਕੂ ਸੋਚ ਤੇ ਆਪ੍ਰੇਸ਼ਨ ਲੌਟਸ ਨੂੰ ਰੱਦ ਕੀਤਾ ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button