Bihar Bridge : ਪੁੱਲ ਡਿੱਗਣ ਦਾ ਕਾਰਨ ਸੁਣ ਹੈਰਾਨ ਰਹਿ ਗਏ ਨਿਤਿਨ ਗਡਕਰੀ
ਨਵੀਂ ਦਿੱਲੀ : ਬਿਹਾਰ ‘ਚ ਬਣ ਰਹੇ ਇੱਕ ਪੁੱਲ ਦਾ ਹਿੱਸਾ ਡਿੱਗਣ ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਕਾਰਨ ਪੁੱਛਿਆ ਤਾਂ ਉਹ ਹੈਰਾਨ ਰਹਿ ਗਏ। ਦਰਅਸਲ ਕੇਂਦਰੀ ਮੰਤਰੀ ਨੇ ਪੁੱਲ ਡਿੱਗਣ ਦਾ ਅਜਿਹਾ ਕਾਰਨ ਦੱਸਿਆ ਜੋ ਉਨ੍ਹਾਂ ਦੇ ਗਲੇ ਨਹੀਂ ਉੱਤਰ ਰਿਹਾ। ਉਨ੍ਹਾਂ ਦੇ ਸਕੱਤਰ ਨੇ ਦੱਸਿਆ ਕਿ ਅਜਿਹਾ ਤੇਜ਼ ਹਵਾਵਾਂ ਅਤੇ ਧੁੰਦ ਕਾਰਨ ਹੋਇਆ ਹੈ। ਦੱਸ ਦਈਏ ਕਿ ਬੀਤੀ 29 ਅਪ੍ਰੈਲ ਨੂੰ ਸੁਲਤਾਨਗੰਜ ‘ਚ ਗੰਗਾ ਨਦੀ ‘ਤੇ ਬਣ ਰਹੇ ਇਕ ਸੜਕ ਪੁਲ ਦਾ ਇਕ ਹਿੱਸਾ ਹਨ੍ਹੇਰੀ ਦੌਰਾਨ ਡਿੱਗ ਗਿਆ ਸੀ। ਨਿਤਿਨ ਗਡਕਰੀ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਇਕ ਪ੍ਰੋਗਰਾਮ ‘ਚ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ।
Khabran Da Sira : PM ਨੇ ਦਿੱਤਾ ਅਸਤੀਫ਼ਾ! Punjab ‘ਚ ਹਾਈ ਅਲਰਟ ਜਾਰੀ | D5 Channel Punjabi
ਗਡਕਰੀ ਨੇ ਇੱਥੇ ਆਯੋਜਿਤ ਇਕ ਪ੍ਰੋਗਰਾਮ ‘ਚ ਕਿਹਾ, ‘‘ਬਿਹਾਰ ‘ਚ 29 ਅਪ੍ਰੈਲ ਨੂੰ ਇਕ ਪੁਲ ਡਿੱਗ ਗਿਆ ਸੀ। ਆਪਣੇ ਸਕੱਤਰ ਤੋਂ ਇਸ ਦਾ ਕਾਰਨ ਪੁੱਛਣ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜਿਹਾ ਤੇਜ਼ ਹਵਾਵਾਂ ਕਾਰਨ ਹੋਇਆ ਸੀ। ਕੇਂਦਰੀ ਮੰਤਰੀ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ IAS ਅਧਿਕਾਰੀ ਇਸ ਤਰ੍ਹਾਂ ਦੇ ਸਪੱਸ਼ਟੀਕਰਨ ‘ਤੇ ਵਿਸ਼ਵਾਸ ਕਿਵੇਂ ਕਰ ਸਕਦਾ ਹੈ ? ਗਡਕਰੀ ਨੇ ਕਿਹਾ ਕਿ ਮੈਂ ਸਮਝ ਨਹੀਂ ਪਾ ਰਿਹਾ ਕਿ ਹਵਾ ਕਾਰਨ ਪੁਲ ਕਿਵੇਂ ਡਿੱਗ ਸਕਦਾ ਹੈ ? ਜ਼ਰੂਰ ਕੁਝ ਗਲਤੀ ਹੋਈ ਹੋਵੇਗੀ, ਜਿਸ ਨਾਲ ਇਹ ਪੁਲ ਡਿੱਗਿਆ।
Mohali ਮਾਮਲੇ ‘ਚ ਵੱਡਾ ਮੋੜ! ਮਾਸਟਰਮਾਇਡ ਦਾ ਲੱਗਿਆ ਪਤਾ? | D5 Channel Punjabi
ਪ੍ਰੋਗਰਾਮ ਦੌਰਾਨ ਗਡਕਰੀ ਨੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਪੁਲਾਂ ਦੇ ਨਿਰਮਾਣ ਦੀ ਲਾਗਤ ਘੱਟ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਬਿਹਾਰ ‘ਚ ਸੁਲਤਾਨਗੰਜ ਤੋਂ ਅਗੁਆਨੀ ਘਾਟੀ ਦਰਮਿਆਨ ਇਸ ਪੁਲ ਦਾ ਨਿਰਮਾਣ ਕੰਮ ਸਾਲ 2014 ‘ਚ ਸ਼ੁਰੂ ਹੋਇਆ ਸੀ। ਹਾਲਾਂਕਿ ਇਸ ਦਾ ਨਿਰਮਾਣ ਕੰਮ 2019 ‘ਚ ਹੀ ਪੂਰਾ ਹੋ ਜਾਣਾ ਸੀ ਪਰ ਅਜੇ ਵੀ ਇਹ ਪੂਰਾ ਨਹੀਂ ਹੋ ਸਕਿਆ ਹੈ। ਹੁਣ ਪੁਲ ਦੇ ਡਿੱਗ ਜਾਣ ਕਾਰਨ ਇਸ ’ਚ ਹੋਰ ਸਮਾਂ ਲੱਗੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.