ਚੰਡੀਗੜ੍ਹ: ਸੂਤਰਾਂ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜਲਦ ਹੀ ਲੋਕ ਸਭਾਂ ਚੋਣਾ ਲੜਣ ਦਾ ਐਲਾਨ ਕਰ ਸਕਦੇ ਹਨ। ਹਲਾਂਕਿ ਉਹ ਕਿਸੀ ਵੀ ਸਿਆਸੀ ਪਾਰਟੀ ਵੱਲੋਂ ਚੋਣ ਨਹੀਂ ਲੜਣਗੇ ਬਲਕਿ ਉਹ ਇਕ ਆਜ਼ਾਦ ਕੈਂਡੀਡੇਟ ਦੇ ਰੁੱਪ ਵਿਚ ਚੋਣ ਮੈਦਾਨ ਵਿਚ ਉਤਰ ਸਕਦੇ ਹਨ। ਮੂਸੇਵਾਲਾ ਦੇ ਪਿਤਾ ਬਠਿੰਡਾ ਤੋਂ ਹੀ ਆਜ਼ਾਦ ਕੈਂਡੀਡੇਟ ਵੱਜੋਂ ਚੋਣ ਲੜ ਸਕਦੇ ਹਨ।
ਕਾਂਗਰਸ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦਾ ਨਵਾਂ ਪ੍ਰਧਾਨ ਕੀਤਾ ਨਿਯੁਕਤ
ਬੀਤੇ ਦਿਨ ਹੀ ਮੂਸੇਵਾਲਾ ਦੇ ਪਿਤਾ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਨੇ ਇਕ ਚਿੱਠੀ ਸੌਂਪਦਿਆ 9 ਤਰ੍ਹਾਂ ਦੇ ਸਵਾਲ ਪੁਛੇ ਸੀ। ਇਨ੍ਹਾਂ ਸਵਾਲਾਂ ਵਿਚ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਜੇਕਰ ਮੂਸੇਵਾਲਾ ਦੇ ਪਿਤਾ ਬਠਿੰਡਾ ਤੋਂ ਚੋਣ ਲੜਦੇ ਹਨ ਤਾਂ ਜਲੰਧਰ ਤੋਂ ਬਾਅਦ ਬਠਿੰਡਾ ਪੰਜਾਬ ਲੋਕ ਸਭਾ ਚੋਣਾ ਵਿਚ ਹੋਟ ਸੀਟ ਬਣ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.