Breaking NewsD5 specialNewsPunjabTop News

BIG BREAKING : Navjot Sidhu ਦੇ ਸਲਾਹਕਾਰ Malvinder Mali ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਕਸ਼ਮੀਰ ‘ਤੇ ਬਿਆਨ ਦੇ ਕੇ ਵਿਵਾਦਾਂ ‘ਚ ਘਿਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ। ਮਾਲੀ ਨੇ ਹਾਈਕਮਾਨ ਦੇ ਦਬਾਅ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਸਿੱਧੂ ਆਪਣੇ ਸਲਾਹਕਾਰਾਂ ਨੂੰ ਸਮਝਾਉਣ ਕਿ ਉਹ ਕਾਂਗਰਸ ਦੇ ਨੀਤੀਗਤ ਮਾਮਲਿਆਂ ‘ਤੇ ਟਿੱਪਣੀ ਨਾ ਕਰਨ। ਸਿੱਧੂ ਦੇ ਸਲਾਹਕਾਰਾਂ ਨਾਲ ਕਾਂਗਰਸ ਦਾ ਕੋਈ ਲੈਣਾ – ਦੇਣਾ ਨਹੀਂ ਹੈ। ਰਾਵਤ ਨੇ ਕਿਹਾ ਕਿ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਉਹ ਅਜਿਹਾ ਕਰਨ ‘ਚ ਅਸਫਲ ਰਹਿੰਦੇ ਹਨ ਤਾਂ ਪਾਰਟੀ ਉਨ੍ਹਾਂ ਨੂੰ ਬਰਖਾਸਤ ਕਰ ਦੇਵੇਗੀ।

🔴LIVE : ਰੱਦ ਹੋਣਗੇ ਕਿਸਾਨਾਂ ‘ਤੇ ਦਰਜ ਪਰਚੇ, ਝੁਕੀ ਭਾਜਪਾ ! CM ਬਦਲਣ ਦੀ ਉੱਠੀ ਮੰਗ, 32 ਵਿਧਾਇਕ ਪਹੁੰਚੇ ਦਿੱਲੀ !

ਦੱਸ ਦਈਏ ਕਿ ਮਾਲਵਿੰਦਰ ਮਾਲੀ ਨੇ ਆਪਣੇ ਫੇਸਬੁਕ ਅਕਾਊਂਟ ‘ਤੇ ਕਸ਼ਮੀਰ ਮਾਮਲੇ ‘ਤੇ ਪ੍ਰਤੀਕਿਰਿਆ ਵਿਅਕਤ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਕਸ਼ਮੀਰ – ਕਸ਼ਮੀਰੀ ਲੋਕਾਂ ਦਾ ਦੇਸ਼ ਹੈ। 1947 ‘ਚ ਇੰਡੀਆ ਨੂੰ ਛੱਡਦੇ ਸਮੇਂ ਹੋਏ ਸਮਝੌਤੇ ਅਨੁਸਾਰ ਅਤੇ ਯੂਐਨਓ ਦੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਕਸ਼ਮੀਰ ਦੇ ਦੋ ਟੁਕੜੇ ਕਰ ਦਿੱਤੇ ਗਏ। ਜਿਸ ‘ਤੇ ਪਾਕਿਸਤਾਨ ਅਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button