NewsBreaking NewsD5 specialPunjab

Big Breaking-Ludhiana ‘ਚ ਕੋਰੋਨਾ ਦਾ ਕਹਿਰ, ਇੱਕ ਹੋਰ ਵਿਅਕਤੀ ਦੀ ਹੋਈ ਮੌਤ

ਲੁਧਿਆਣਾ : ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਆਏ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਲੁਧਿਆਣਾ ਜ਼ਿਲੇ ‘ਚ ਕੋਰੋਨਾ ਵਾਇਰਸ ਨਾਲ 8ਵੀਂ ਮੌਤ ਹੋ ਗਈ ਹੈ। 51 ਸਾਲਾ ਮਰੀਜ਼ ਸ਼ੁੱਕਰਵਾਰ ਸਵੇਰੇ ਦਯਾਨੰਦ ਹਸਪਤਾਲ ਵਿਚ ਭਰਤੀ ਹੋਇਆ ਸੀ। ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ। ਬੀਤੀ ਸ਼ਾਮ 7.30 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ।

MLA ਹੋਵੇ ਤਾਂ ਐਹੋ ਜਿਹਾ, ਲੋਕਾਂ ‘ਤੇ ਬਣੀ ਮੁਸੀਬਤ ਤਾਂ ਖੁਦ ਨਾਲੇ ‘ਚ ਵੜ ਕੀਤੀ ਸਫਾਈ, ਦੇਖੋ ਵੀਡੀਓ !

ਮ੍ਰਿਤਕ ਛਾਉਣੀ ਮੁਹੱਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸ਼ਾਮ ਨੂੰ ਆਈ ਰਿਪੋਰਟ ‘ਚ ਉਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਮਹਾਨਗਰ ਵਿਚ ਐੱਨ. ਆਰ. ਆਈ. ਔਰਤ ਸਮੇਤ 3 ਵਿਅਕਤੀਆਂ ‘ਚ ਕੋਰੋਨਾ ਪੌਜ਼ੀਟਿਵ ਪੀਇਆ ਗਿਆ। ਸਿਹਤ ਵਿਭਾਗ ਕੋਲ ਪੁੱਜੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 33 ਸਾਲਾ ਐੱਨ. ਆਰ. ਆਈ. ਔਰਤ ਵਿਦੇਸ਼ ਯਾਤਰਾ ਤੋਂ ਮੁੰਬਈ ਪੁੱਜੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button