Breaking NewsD5 specialEntertainmentNews

ਕੰਗਣਾ ਰਣੌਤ ਨੇ ਟਵਿੱਟਰ ਛੱਡਣ ਦੀ ਦਿੱਤੀ ਧਮਕੀ, ਸਵਦੇਸ਼ੀ ਐਪ ਦੀ ਕਰੇਗੀ ਵਰਤੋਂ !

ਨਵੀਂ ਦਿੱਲੀ : ਫਿਲਮ ਅਦਾਕਾਰ ਕੰਗਣਾ ਰਣੌਤ ਸੋਸ਼ਲ ਮੀਡੀਆ ਤੇ ਕਿਸੇ ਵੀ ਮੁੱਦੇ ਤੇ ਆਪਣੀ ਰਾਏ ਰੱਖਣ ਲਈ ਜਾਣੀ ਜਾਂਦੀ ਹੈ। ਕਈ ਵਾਰ ਉਸ ਦੇ ਟਵੀਟ ਇਨ੍ਹੇ ਵਿਵਾਦਪੂਰਨ ਹੁੰਦੇ ਹਨ ਕਿ ਟਵਿੱਟਰ ਨੂੰ ਉਸ ਦੇ ਟਵੀਟ ਹਟਾਉਣੇ ਪੈਂਦੇ ਹਨ। ਉਹ ਟਵਿੱਟਰ ਦੇ ਇਸ ਕਦਮਾਂ ਤੋਂ ਬਹੁਤ ਗੁੱਸੇ ਹੋਈ ਦਿੱਖਦੀ ਹੈ। ਕੁੱਝ ਦਿਨ ਪਹਿਲਾਂ ਉਸ ਦੇ ਟਵਿੱਟਰ ‘ਚ ਬਣੇ ਰਹਿਣ ਦੀ ਵਿਲੱਖਣ ਵਜ੍ਹਾ ਫੈਂਸ ਦੇ ਨਾਲ ਸ਼ੇਅਰ ਕੀਤੀ ਸੀ ਪਰ ਹੁਣ ਉਹ ਟਵਿੱਟਰ ਐਪ ਛੱਡਣ ਦੀ ਧਮਕੀ ਦੇ ਰਹੀ ਹੈ। ਉਹ ਆਪਣੇ ਇਸ ਕਦਮ ਨੂੰ ਵੀ ਦੇਸ਼ਪ੍ਰੇਮ ਦੱਸ ਰਹੀ ਹੈ। ਕੰਗਣਾ ਨੇ ਕਿਹਾ ਕਿ ਉਹ ਟਵਿੱਟਰ ਛੱਡ ਕੇ ਕਿਸੇ ਸਵਦੇਸ਼ੀ ਐਪ ਤੇ ਚੱਲੀ ਜਾਵੇਗੀ।

ਕਿਸਾਨਾਂ ਨੇ ਮੰਨੀ ਪ੍ਰਧਾਨ ਮੰਤਰੀ ਦੀ ਗੱਲ! ਅੰਬਾਨੀਆਂ ਅੰਡਾਨੀਆਂ ਨੂੰ ਦਿੱਤਾ ਵੱਡਾ ਝਟਕਾ

ਕੰਗਣਾ ਰਣੌਤ ਨੂੰ ਟਵਿੱਟਰ ‘ਤੇ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਸੀ। ਟਵਿੱਟਰ ਨੇ ਉਸ ਦੇ ਕਈ ਟਵੀਟ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦੇ ਹਟਾਏ ਸਨ। ਅਦਾਕਾਰ ਕੰਗਣਾ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਜਲਦ ਹੀ ਟਵਿੱਟਰ ਛੱਡ ਸਕਦੀ ਹੈ ਤੇ ਸਵਦੇਸ਼ੀ ਐਪ ਤੇ ਆਪਣੀ ਗੱਲ ਰੱਖਣ ਲਈ ਜਾ ਸਕਦੀ ਹੈ, ਜਿਸ ਦਾ ਨਾਮ ‘ਕੂ’ (Koo) ਹੈ।

ਲਓ ਜੀ! ਭਾਜਪਾ ਆਗੂਆਂ ਨੂੰ ਪਿਆ ਘੇਰਾ! ਲੋਕਾਂ ਨੇ ਕੀਤਾ ਬੁਰਾ ਹਾਲ! ਲੀਡਰਾਂ ਨੇ ਭੱਜ ਕੇ ਬਚਾਈ ਜਾਨ!

ਕੰਗਨਾ ਰਣੌਤ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਟੈਗ ਕਰਦੇ ਹੋਏ ਲਿਖਿਆ, “ਤੁਹਾਨੂੰ ਚੀਫ਼ ਜਸਟਿਸ ਕਿਸਨੇ ਬਣਾਇਆ?” ਕਈ ਵਾਰ ਤੁਸੀਂ ਦੂਜਿਆਂ ਦੇ ਨਾਲ ਖੜ੍ਹੇ ਹੁੰਦੇ ਦੇਖਿਆ ਜਾਂਦਾ ਹੈ ਅਤੇ ਕਈ ਵਾਰ ਬੁਲੀ ਹੈੱਡਮਾਸਟਰ ਬਣ ਜਾਂਦੇ ਹੋ। ਕਈ ਵਾਰ ਬਿਨ੍ਹਾਂ ਚੁਣੇ ਸੰਸਦ ਮੈਂਬਰ ਵੀ ਲਗਦੇ ਹੋ। ਕਈ ਵਾਰ ਪ੍ਰਧਾਨਮੰਤਰੀ ਵੀ ਬਣ ਜਾਂਦੇ ਹੋ। ਕੌਣ ਹੋ ਤੂੰ ? ਕੁੱਝ ਡਰਗੀ ਲੋਕ ਸਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੈਕ। ਦੱਸ ਦਈਏ ਕਿ ਉਸ ਦੀ ਭੈਣ ਰੰਗੋਲੀ ਚੰਦੇਲ ਦਾ ਅਕਾਊਂਟ ਪਹਿਲਾਂ ਹੀ ਸਸਪੈਂਡ ਹੋ ਚੁੱਕਿਆ ਹੈ। ਉਸ ‘ਤੇ ਨਫ਼ਰਤ ਭਰੀ ਭਾਸ਼ਣ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਇਆ ਗਿਆ ਸੀ।

ਕੰਗਣਾ ਨੇ ਇਸ ਤੋਂ ਪਹਿਲਾਂ ਟਵਿੱਟਰ ਨੂੰ ਚੀਨ ਦੀ ਕਠਪੁੱਤਲੀ ਦੱਸਿਆ ਸੀ। ਕੰਗਣਾ ਨੇ ਲਿਖਿਆ ਸੀ , ਚੀਨ ਦੀ ਕਠਪੁੱਤਲੀ ਬਣ ਚੁੱਕਿਆ ਟਵਿੱਟਰ ਮੇਰੇ ਅਕਾਊਂਟ ਨੂੰ ਸਸਪੈਂਡ ਕਰਨ ਦੀ ਧੱਮਕੀ ਦੇ ਰਿਹਾ। ਜਦਕਿ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ। ਯਾਦ ਰੱਖਣਾ ਜਿਸ ਦਿਨ ਮੈਂ ਜਾਵਾਂਗੀ ਤੁਹਾਨੂੰ ਨਾਲ ਲੈ ਕੇ ਜਾਵਾਂਗੀ। ਚੀਨੀ ਐਪ ਟਿਕ ਟਾਕ ਦੀ ਤਰ੍ਹਾਂ ਤੇਰੇ ਤੇ ਵੀ ਰੋਕ ਲਗਾਈ ਜਾਵੇਗੀ।

ਦੱਸ ਦਈਏ ਕਿ ਚੀਨ ‘ਚ ਟਵਿੱਟਰ ‘ਤੇ ਪਾਬੰਦੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਕੰਗਣਾ ਛੇਤੀ ਹੀ ਫਿਲਮ ‘ਧੱਕੜ’ ਅਤੇ ‘ਤੇਜਸ’ ‘ਚ ਨਜ਼ਰ ਆਵੇਗੀ। ਉਹ ਫਿਲਮਾਂ ‘ਚ ਆਪਣੇ ਸ਼ਾਨਦਾਰ ਐਕਟਿੰਗ ਲਈ ਕਈ ਰਾਸ਼ਟਰੀ ਇਨਾਮ ਜਿੱਤ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਕੰਗਣਾ ਰਣੌਤ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ‘ਥਾਲੈਵੀ’ ‘ਚ ਨਜ਼ਰ ਆਵੇਗੀ।ਫਿਲਮ ਹਿੰਦੀ, ਤਾਮਿਲ ਤੇਲਗੂ ‘ਚ ਰੀਲਿਜ਼ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button