BIG BREAKING : ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ
ਬਰਨਾਲਾ : ਕੋਰੋਨਾ ਵਾਇਰਸ ਕਾਰਨ ਜਿੱਥੇ ਲਾਕਡਾਊਨ ਤੇ ਕਰਫਿਊ ਜਾਰੀ ਹੈ। ਉੱਥੇ ਹੀ ਲਾਕਡਾਊਨ ਦੇ ਕਾਰਨ ਕੁਝ ਸਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸ ਗਏ ਸਨ। ਸੰਗਤਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਜਾ ਰਹੇ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਬੀਤੇ ਦਿਨ ਅਚਾਨਕ ਰਸਤੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਨਜ਼ਦੀਕ ਦਿਲ ਦਾ ਦੌਰਾ ਪੈਣ ਨਾਲ ਡਰਾਈਵਰ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Bimar pti te maa naal curfew vich fsi aurat di dard bhri kahani
ਪੀਆਰਟੀਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 25 ਅਪਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਵਿੱਚ ਸਰਕਾਰੀ ਬੱਸਾਂ ਉਥੋਂ ਸਿੱਖ ਸੰਗਤ ਨੂੰ ਪੰਜਾਬ ਲੈਣ ਲਈ ਗਈਆਂ ਸਨ,ਜਿਸ ਵਿੱਚ ਇੱਕ ਬੱਸ ਬਰਨਾਲਾ ਡਿਪੂ ਦੀ ਸੀ,ਜਿਸ ਦਾ ਚਾਲਕ ਮਨਜੀਤ ਸਿੰਘ ਵਾਸੀ ਬਡਬਰ ਜ਼ਿਲ੍ਹਾ ਬਰਨਾਲਾ ਦਾ ਹੀ ਰਹਿਣ ਵਾਲਾ ਸੀ, ਜਿਸ ਦੀ ਐਤਵਾਰ ਨੂੰ ਦੁਪਹਿਰ ਬਾਅਦ ਇੰਦੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi
ਦੱਸਿਆ ਜਾਂਦਾ ਹੈ ਕਿ ਜੋ ਬੱਸਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲੈਣ ਲਈ ਗਈਆਂ ਹਨ,ਉਨ੍ਹਾਂ ਸਾਰੀਆਂ ਬੱਸਾਂ ਨਾਲ 2-2 ਡਰਾਈਵਰ ਭੇਜੇ ਗਏ ਸਨ। ਜਦੋਂ ਉਕਤ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਤਾਂ ਉਸ ਵੇਲੇ ਉਹ ਬੱਸ ਵਿੱਚ ਅਰਾਮ ਕਰ ਰਿਹਾ ਸੀ,ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.