Breaking NewsD5 specialIndiaNews

BIG BREAKING , ਸਵੇਰੇ-ਸਵੇਰੇ ਆਈ ਮੰਦਭਾਗੀ ਖ਼ਬਰ, ਦਿਨ ਚੜ੍ਹਦੇ ਵਾਪਰਿਆ ਵੱਡਾ ਹਾਦਸਾ

ਔਰੰਗਾਬਾਦ : ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਇੱਕ ਮਾਲ-ਗੱਡੀ ਦੀ ਚਪੇਟ ‘ਚ ਆਉਣ 14 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਕਰਮਾਡ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਲਨਾ ਤੋਂ ਭੁਸਾਵਲ ਦੇ ਵੱਲ ਪੈਦਲ ਜਾ ਰਹੇ ਮਜ਼ਦੂਰ ਮੱਧ ਪ੍ਰਦੇਸ਼ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਰੇਲ ਦੀਆਂ ਪੱਟੜੀਆਂ ਦੇ ਕਿਨਾਰੇ ਚੱਲ ਰਹੇ ਸਨ ਅਤੇ ਥਕਾਵਟ ਦੇ ਕਾਰਨ ਪੱਟੜੀਆਂ ‘ਤੇ ਹੀ ਸੋ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਟ੍ਰੇਨ ਨੇ ਸਵੇਰੇ ਸਵਾ ਪੰਜ ਵਜੇ ਉਨ੍ਹਾਂ ਨੂੰ ਕੁਚਲ ਦਿੱਤਾ।

ਨਈਂ ਰੀਸਾਂ ਗੋਰਿਆਂ ਦੀਆਂ, ਕਰੋਨਾ ਦੇ ਸੰਕਟ ‘ਚ ਕੀਤਾ ਅਜਿਹਾ ਕੰਮ, VIDEO ਦੇਖ ਤੁਸੀਂ ਵੀ ਹੋ ਜਾਓਗੇ ਗੋਰਿਆਂ ਦੇ FAN

ਸਾਰੇ ਮਜ਼ਦੂਰ ਮੱਧਪ੍ਰਦੇਸ਼ ਦੇ ਸਨ ਅਤੇ ਜਾਲਨਾ ‘ਚ ਸਟੀਲ ਕੰਪਨੀ ਵਿੱਚ ਕੰਮ ਕਰਦੇ ਸਨ। ਔਰੰਗਾਬਾਦ ਤੋਂ ਟ੍ਰੇਨ ਮਿਲਣ ਦੀ ਉਂਮੀਦ ਵਿੱਚ ਜਾਲਨਾ ਤੋਂ ਔਰੰਗਾਬਾਦ ਜਾ ਰਹੇ ਸਨ। ਘਟਨਾ ‘ਤੇ ਰੇਲ ਮੰਤਰਾਲੇ ਨੇ ਕਿਹਾ, ਅੱਜ ਸਵੇਰੇ ਕੁਝ ਮਜ਼ਦੂਰਾਂ ਨੂੰ ਟ੍ਰੈਕ ‘ਤੇ ਦੇਖਕੇ ਮਾਲ-ਗੱਡੀ ਪਾਇਲਟ ਨੇ ਟ੍ਰੇਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪਰਭਣੀ-ਮਨਮਾਡ ਸੈਕਸ਼ਨ ਦੇ ਬਦਨਪੁਰ ਅਤੇ ਕਰਮਾਡ ਸਟੇਸ਼ਨਾਂ ਦੇ ‘ਚ ਉਨ੍ਹਾਂ ਨੂੰ ਟੱਕਰ ਲੱਗ ਗਈ। ਜਖ਼ਮੀਆਂ ਨੂੰ ਔਰੰਗਾਬਾਦ ਸਿਵਿਸ ਹਸਪਤਾਲ ਲਿਜਾਇਆ ਗਿਆ ਹੈ।

Exclusive-ਇਸ ਹੋਟਲ ‘ਚ ਰੋਜ਼ ਸ਼ਰੇਆਮ ਚਲਦੀ ਹੈ ਦਾਰੂ ਪਾਰਟੀ , ਹੋਇਆ ਸਟਿੰਗ ਅਪ੍ਰੇਸ਼ਨ, DGP ਸਾਹਿਬ ਦੇਖਲੋ ਪੁਲਿਸ ਦੇ ਹਾਲ

ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।  ਘਟਨਾ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ, ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਰੇਲ ਹਾਦਸੇ ‘ਚ ਜਾਨਮਾਲ ਦੇ ਨੁਕਸਾਨ ਤੋਂ ਬੇਹੱਦ ਦੁਖੀ ਹਾਂ। ਮੈਂ ਰੇਲ ਮੰਤਰੀ ਪੀਊਸ਼ ਗੋਇਲ ਨਾਲ ਗੱਲ ਕੀਤੀ ਹੈ ਅਤੇ ਉਹ ਹਾਲਤ ‘ਤੇ ਨਜ਼ਰ ਰੱਖ ਰਹੇ ਹਨ। ਜ਼ਰੂਰੀ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button