Breaking NewsD5 specialIndiaNewsPunjab

Big Breaking – ਮੋਬਾਈਲਾਂ ‘ਚ ਫੇਰ ਚੱਲੇਗੀ Tik-Tok, ਪਾਬੰਦੀ ਹਟੀ, ਲੋਕਾਂ ਨੇ ਪਾਏ ਭੰਗੜੇ (ਵੀਡੀਓ)

ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਸਟੇਟਸ ਬਹੁਤ ਵਾਇਰਲ ਹੋ ਰਿਹਾ ਸੀ। ਜਿਸ ‘ਚ ਇਕ ਮੁੰਡੇ ਨੂੰ ਪੁੱਛਿਆ ਜਾਂਦਾ ਸੀ ਕਿ ਤੂੰ ਕੰਮ ਕੀ ਕਰਦਾ ਤਾਂ ਮੁੰਡਾ ਕਹਿੰਦਾ ਸੀ ਕਿ ਮੈ ਐਕਟਿੰਗ ਕਰਦਾ ਟਿੱਕ ਟਾਕ ਤੇ। ਟਿੱਕ ਟਾਕ ਦਾ ਨਾਮ ਸੁਣ ਕੇ ਕਈਆਂ ਦੇ ਚਿਹਰਿਆਂ ਉੱਡ ਗਏ ਹੋਣੇ ਕਾਰਨ ਕੀ ਸੀ ਕਿਉਂਕਿ ਟਿਕ ਟਾਕ ਭਾਰਤ ‘ਚ ਬੈਨ ਕਰ ਦਿੱਤੀ ਗਈ ਸੀ ਪਰ ਹੁਣ ਅਸੀਂ ਤੁਹਾਨੂੰ ਇਕ ਖਬਰ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਟਿਕਟਾਕ ਦੇ ਚਹੇਤੇ ਖੁਸ਼ ਹੋ ਜਾਣਗੇ।

Read Also ਜੇਲ੍ਹ ‘ਚੋਂ ਗੈਂਗਸਟਰਾਂ ਦੀ Tik Tok ‘ਤੇ ਆਈ ਅਜਿਹੀ ਵੀਡੀਓ, ਵੀਡੀਓ ਵੇਖ ਕੇ ਪੂਰੇ ਪੰਜਾਬ ਦੇ ਉੱਡਣਗੇ ਹੋਸ਼ ! (ਵੀਡੀਓ)

ਬੈਨ ਹੋਇਆ ਟਿਕਟਾਕ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਤੁਸੀਂ ਆਪਣੇ ਫੋਨ ਤੋਂ ਟਿਕਟਾਕ ਹੁਣ ਜਲਦ ਡਾਉਨਲੋਡ ਕਰ ਸਕੋਗੇ। ਮਦਰਾਸ ਹਾਈ ਕੋਰਟ ਨੇ ਮੁਲਕ ‘ਚ ਟਿਕ-ਟੌਕ ਤੋਂ ਪਾਬੰਦੀ ਹਟਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪਹਿਲਾਂ ਇਹ ਹੁਕਮ ਦਿੱਤਾ ਸੀ ਕਿ ਜੇ ਮਦਰਾਸ ਹਾਈ ਕੋਰਟ ਨੇ ਦਿੱਤੀ ਤਰੀਕ ਤੱਕ ਅੰਤਰਿਮ ਆਦੇਸ਼ ਪਾਸ ਨਹੀਂ ਕੀਤਾ ਤਾਂ ਪਾਬੰਦੀ ਹਟਾਈ ਜਾਵੇਗੀ।

ਟਿੱਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਵੱਲੋਂ ਮਦਰਾਸ ਹਾਈ ਕੋਰਟ ਵਿੱਚ ਇਕ ਹਲਫੀਆ ਬਿਆਨ ਦਾਇਰ ਕੀਤਾ ਗਿਆ ਸੀ।ਜਿਸ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਬਣੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਜਾਣਗੇ ਅਤੇ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਖਬਰ ਸੁਣ ਕੇ ਬਹੁਤ ਲੋਕਾਂ ਨੂੰ ਚਾਅ ਚੜ੍ਹਿਆ ਦਿਖਾਈ ਦੇ ਰਿਹਾ ਹੈ ਲੋਕਾਂ ਵਲੋਂ ਸੋਸ਼ਲ ਮੀਡੀਆ ਤੇ ਖੁਸ਼ੀ ਜਾਹਰ ਕਰਦਿਆ ਕੋਰਟ ਦਾ ਧੰਨਵਾਦ ਕੀਤਾ ਜਾ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button