Breaking NewsD5 specialNewsPoliticsPunjab

BIG BREAKING ਫੇਰ ਲੱਗੇਗਾ ਬਰਗਾੜੀ ਮੋਰਚਾ ! ਜਥੇਦਾਰ ਦੀ ਕੈਪਟਨ ਨੂੰ ਚੇਤਾਵਨੀ, ਆਹ ਸੁਣੋ

ਪਟਿਆਲਾ : ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਚੇਤਾਇਆ ਕਿ ਉਹ ਆਪਣੇ ਚੋਣ ਵਾਅਦੇ ਅਨੁਸਾਰ ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡਾਂ ਦੇ ਸੰਬੰਧ ਵਿਚ ਇਨਸਾਫ਼ ਦੇਣ ਦੇ ਅਮਲ ਨੂੰ ਸਿਰੇ ਚੜ੍ਹਾਉਣ।

ਨਿਊਜ਼ੀਲੈਂਡ | ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੰਡ ਨੇ ਸਰਕਾਰ ਨੂੰ ਇਨਸਾਫ਼ ਦਾ ਅਮਲ ਸਿਰੇ ਚੜਾਉਣ ਲਈ 2 ਮਹੀਨਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਅਗਲੇ ਦੋ ਮਹੀਨਿਆਂ ਵਿਚ ਇਹ ਮਾਮਲੇ ਸਿਰੇ ਲਾਉਂਦਿਆਂ ਅਸਲ ਦੋਸ਼ੀਆਂ ਨੂੰ ਸਲਾਖ਼ਾਂ ਦੇ ਮਗਰ ਨਾ ਲਿਆਂਦਾ ਤਾਂ ਪੰਥਕ ਧਿਰਾਂ ਬਰਗਾੜੀ ਤੋਂ ਵੀ ਵੱਡਾ ਮੋਰਚਾ ਲਾਉਣ ਲਈ ਮਜਬੂਰ ਹੋਣਗੀਆਂ।

SHO Baljinder Khanna | ਖੰਨਾ ਥਾਣੇ ‘ਚ ਅੰਮ੍ਰਿਤਧਾਰੀ ਨੂੰ ਨੰਗਾ ਕਰਨ ਵਾਲੇ SHO ਨੂੰ ਟੰਗਿਆ | ਵੱਡੀ ਕਾਰਵਾਈ

ਜਥੇਦਾਰ ਮੰਡ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਹੀ 6 ਮਹੀਨੇ ਤੋਂ ਵੱਧ ਸਮਾਂ ਚੱਲਿਆ ਬਰਗਾੜੀ ਮੋਰਚਾ ਖ਼ਤਮ ਕੀਤਾ ਗਿਆ ਸੀ ਪਰ ਡੇਢ ਸਾਲ ਲੰਘਣ ਮਗਰੋਂ ਅਜੇ ਵੀ ਇਸ ਮਸਲੇ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button