Breaking NewsD5 specialNewsPunjab

Big Breaking-ਪੰਜਾਬ ਦੇ ਇਸ ਜਿਲ੍ਹੇ ‘ਚ, ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ

ਜਲੰਧਰ : ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਸੰਸਾਰ ਭਰ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਹੀ ਜਲੰਧਰ ਵੀ ਇਸ ਤੋਂ ਅਣਛੂਹਿਆ ਨਹੀਂ ਰਿਹਾ। ਵੀਰਵਾਰ ਨੂੰ ਜਲੰਧਰ ‘ਚ ਕੋਰੋਨਾ ਵਾਇਰਸ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਕੋਟ ‘ਚ ਪਿਛਲੇ ਦਿਨ ਕੋਰੋਨਾ ਵਾਇਰਸ ਦੇ ਕਾਰਨ ਕੁਲਜੀਤ ਕੌਰ ਦੀ ਹੋਈ ਮੌਤ ਤੋਂ ਬਾਅਦ ਹੁਣ ਉਸਦੇ ਪਤੀ ਮਲਕੀਤ ਸਿੰਘ ਦੀ ਰਿਪੋਰਟ ਅੱਜ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ।

Big Breaking-ਪੰਜਾਬ ਦੇ ਇਸ ਜਿਲ੍ਹੇ ‘ਚ, ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ

ਮਲਕੀਤ ਸਿੰਘ ਹਾਲ ਹੀ ‘ਚ ਦੁਬਈ ਤੋਂ ਆਇਆ ਸੀ। ਇਸ ਤੋਂ ਇਲਾਵਾ ਦੂਜਾ ਕੇਸ ਕਿਲ੍ਹਾ ਮੁਹੱਲਾ ਦਾ ਸਾਹਮਣੇ ਆਇਆ ਹੈ, ਜਿਸਦੀ ਪਹਿਚਾਣ ਸੁਰਗੀਤ ਕਪੂਰ ਦੇ ਰੂਪ ਵਿੱਚ ਹੋਈ ਹੈ। ਜੋ ਕਿ ਕਾਂਗਰਸੀ ਨੇਤਾ ਦੀਪਕ ਸ਼ਰਮਾ ਦੇ ਸੰਪਰਕ ‘ਚ ਸੀ ਅਤੇ ਅਕਸਰ ਉਸਦੇ ਨਾਲ ਘੁੰਮਦਾ ਰਹਿੰਦਾ ਸੀ। ਦੱਸ ਦਈਏ ਕਿ ਜਲੰਧਰ ‘ਚ ਹੁਣ ਤੱਕ ਕੁਲ ਪੌਜ਼ੀਟਿਵ ਕੇਸਾਂ ਦੀ ਗਿਣਤੀ 27 ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button