NewsBreaking NewsD5 specialPunjab

Big Breaking : ਪੰਜਾਬ ‘ਚ ਤੇਜ਼ੀ ਨਾਲ ਵਧਣ ਲੱਗੇ ਕੋਰੋਨਾ ਮਾਮਲੇ, ਇਸ ਪਿੰਡ ‘ਚ ਹੋਏ 32, ਇਸ ਥਾਂ ਇੱਕੋ ਪਰਿਵਾਰ ਦੇ 7

ਚੰਡੀਗੜ੍ਹ : ਡੇਰਾਬੱਸੀ ਦੇ ਪਿੰਡ ਜਵਾਹਰਪੁਰ ‘ਚ ਮਿਲੇ ਨਵੇਂ ਕੋਰੋਨਾ ਪੌਜ਼ੀਟਿਵ ਕੇਸਾਂ ਦੇ ਮਰੀਜਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਜੋ ਪੰਜਾਬ ਦੇ ਕਈ ਜਿਲ੍ਹਿਆਂ ਤੋਂ ਜ਼ਿਆਦਾ ਹੈ। ਵੀਰਵਾਰ ਨੂੰ ਇੱਕ ਦੁਕਾਨਦਾਰ ਦੀ ਰਿਪੋਰਟ ਵੀ ਪੌਜ਼ੀਟਿਵ ਆ ਗਈ ਹੈ। ਜਿਸਨ੍ਹੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਇਹ ਦੁਕਾਨਦਾਰ ਡੇਰਾਬੱਸੀ ਨਿਵਾਸੀ ਹੈ ਅਤੇ ਪਿੰਡ ਵਿੱਚ ਮਨਿਆਰੀ ਦੀ ਦੁਕਾਨ ਕਰਦਾ ਹੈ। ਪ੍ਰਬੰਧਕੀ ਅਧਿਕਾਰੀਆਂ ‘ਚ ਪਹਿਲਾਂ ਇਹ ਰਾਹਤ ਦੀ ਖਬਰ ਸੀ ਕਿ ਸਾਰੇ ਮਰੀਜ਼ ਪਿੰਡ ਦੇ ਹੀ ਨਿਕਲ ਰਹੇ ਹਨ, ਜਿਸਦੇ ਚੱਲਦਿਆਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਸੀ ਕਿ ਕੋਰੋਨਾ ਦੀ ਚੇਨ ਨੂੰ ਪਿੰਡ ਤੋਂ ਬਾਹਰ ਨਹੀਂ ਜਾਣ ਦੇਵਾਂਗੇ।

Big Breaking,ਪੰਜਾਬ ‘ਚ ਤੇਜ਼ੀ ਨਾਲ ਵਧਣ ਲੱਗੇ ਕੋਰੋਨਾ ਮਾਮਲੇ, ਇਸ ਪਿੰਡ ‘ਚ ਹੋਏ 32, ਇਸ ਥਾਂ ਇੱਕੋ ਪਰਿਵਾਰ ਦੇ 7

ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਰਹੀ ਅਤੇ ਪਿੰਡ ਦੇ ਬਾਹਰ ਪਹਿਲਾ ਪੌਜ਼ੀਟਿਵ ਕੇਸ ਸਾਹਮਣੇ ਆ ਚੁੱਕਿਆ ਹੈ, ਜੋ ਪੂਰੇ ਇਲਾਕੇ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਹੁਣ ਪ੍ਰਸ਼ਾਸਨ ਦੁਕਾਨਦਾਰ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭ ਰਿਹਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਪੌਜ਼ੀਟਿਵ ਦੁਕਾਨਦਾਰ ਡੇਰਾਬੱਸੀ ਪੁਲਿਸ ਸਟੇਸ਼ਨ ਦੇ ਪਿੱਛੇ ਸ਼ਕਤੀ ਨਗਰ ਵਿੱਚ ਰਹਿੰਦਾ ਹੈ। ਉਸਦੀ ਦੁਕਾਨ ਪਿੰਡ ਜਵਾਹਰਪੁਰ ਵਿੱਚ ਸਭ ਤੋਂ ਪਹਿਲਾਂ ਆਏ ਪੌਜ਼ੀਟਿਵ ਮਰੀਜ ਦੇ ਘਰ ਦੇ ਸਾਹਮਣੇ ਹੈ। ਹੋ ਸਕਦਾ ਹੈ ਕਿ ਦੁਕਾਨਦਾਰ ਉਸਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੀ ਕੋਰੋਨਾ ਦਾ ਸ਼ਿਕਾਰ ਹੋਇਆ ਹੈ।

ਆਹ ਸੁਣੋ ਕਾਂਗਰਸੀ ਸਰਪੰਚ ਨੇ ਸਰਕਾਰ ਦੀ ਬਣਾਈ ਰੇਲ, ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ? Sarpanch | Punjab | Curfew

ਹਾਲਾਂਕਿ ਉਸਦਾ ਅਜੇ ਤੱਕ ਕੋਈ ਲੱਛਣ ਸਾਹਮਣੇ ਨਹੀਂ ਆਏ ਸਨ ਪਰ ਸਿਹਤ ਵਿਭਾਗ ਨੇ ਪਹਿਲਾਂ ਲਏ ਗਏ 118 ਸੈਂਪਲਾਂ ਵਿੱਚ ਉਸਦਾ ਵੀ ਸੈਂਪਲ ਲਿਆ ਸੀ, ਜਿਸਦੀ ਰਿਪੋਰਟ ਬੀਤੀ ਰਾਤ ਪੌਜ਼ੀਟਿਵ ਆਈ ਹੈ। ਪ੍ਰਸ਼ਾਸਨ ਨੇ ਸ਼ਕਤੀ ਨਗਰ ਅਤੇ ਨਜ਼ਦੀਕੀ ਖੇਤਰ ਨੂੰ ਸੀਲ ਕਰ ਦਿੱਤਾ ਹੈ। ਐਸਐਮਓ ਸਿਵਲ ਹਸਪਤਾਲ ਡਾ. ਸੰਗੀਤਾ ਜੈਨ ਨੇ ਕਿਹਾ ਕਿ ਪਿੰਡ ਵਿੱਚ ਮਿਲੇ ਸਾਰੇ 22 ਮਰੀਜ਼ ਸਰਪੰਚ ਦੇ ਪਤੀ ਅਤੇ ਪਹਿਲੇ ਮਰੀਜ਼ ਪੰਚ ਦੇ ਸੰਪਰਕ ਵਿੱਚ ਆਏ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇੱਕ ਮਰੀਜ਼ ਪਿੰਡ ਦਾ ਬਾਹਰੀ ਹੈ, ਜਿਸਦੀ ਦੁਕਾਨ ਪਿੰਡ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button