Breaking NewsD5 specialIndiaNewsPoliticsPunjab

Big Breaking-ਢੀਂਡਸਾ ‘ਤੇ ਬ੍ਰਹਮਪੁਰਾ ਨੂੰ ਵੱਡਾ ਝਟਕਾ, ਅਜਨਾਲਾ ਪਿਓ-ਪੁੱਤ ਅਕਾਲੀ-ਦਲ ‘ਚ ਸ਼ਾਮਿਲ

ਅੰਮ੍ਰਿਤਸਰ : ਅਕਾਲੀ ਦਲ ਅੱਜ ਤੋਂ ਰਾਜ ਸਰਕਾਰ ਦੇ ਖਿਲਾਫ਼ 15 ਰੈਲੀਆਂ ਸ਼ੁਰੂ ਕਰ ਰਿਹਾ ਹੈ। ਰੈਲੀਆਂ ਦੀ ਸ਼ੁਰੂਆਤ ਅੱਜ ਰਾਜਾਸਾਂਸੀ ਤੋਂ ਹੋਵੇਗੀ। ਰੈਲੀ ਤੋਂ ਇੱਕ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੰਮ੍ਰਿਤਸਰ ਪਹੁੰਚ ਗਏ ਇੱਥੇ ਉਨ੍ਹਾਂ ਨੇ ਅਕਾਲੀ ਟਕਸਾਲੀ ਦੇ ਨੇਤਾ ਅਮਰਪਾਲ ਸਿੰਘ ਬੋਨੀ ਅਜਨਾਲਾ ਨਾਲ ਵੀ 15 ਮਿੰਟ ਤੱਕ ਮੁਲਾਕਾਤ ਕੀਤੀ। ਬਾਦਲ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਬੋਨੀ ਹੋਟਲ ਪਹੁੰਚ ਚੁੱਕੇ ਸਨ। ਮੁਲਾਕਾਤ ਤੋਂ ਬੋਨੀ ਦੀ ਘਰ ਵਾਪਸੀ ਹੋ ਗਈ ਹੈ।

Big Breaking-ਢੀਂਡਸਾ ‘ਤੇ ਬ੍ਰਹਮਪੁਰਾ ਨੂੰ ਵੱਡਾ ਝਟਕਾ, ਅਜਨਾਲਾ ਪਿਓ-ਪੁੱਤ ਅਕਾਲੀ-ਦਲ ‘ਚ ਸ਼ਾਮਿਲ

ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੰਸਥਾਪਕ ਆਗੂ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੂੰ ਮਨਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਸੁਖਬੀਰ ਬਾਦਲ ਦੀ ਡਾ. ਅਜਨਾਲਾ, ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਨਾਲ ਬੰਦ ਕਮਰੇ ‘ਚ ਮੀਟਿੰਗ ਚੱਲੀ ਸੀ ਜਿਸ ਤੋਂ ਬਾਅਦ ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਸ਼੍ਰੋਮਣੀ ਅਕਾਲੀ ਦਲ ‘ਸ਼ਾਮਿਲ ਹੋ ਗਏ ਹਨ।

Big Breaking-ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ, ਹੁਣ ਫਸ ਗਏ ਆਹ ਲੀਡਰ

ਜ਼ਿਕਰਯੋਗ ਹੈ ਕਿ 13 ਫਰਵਰੀ ਨੂੰ ਅੰਮ੍ਰਿਤਸਰ, 25 ਨੂੰ ਫਿਰੋਜ਼ਪੁਰ, 29 ਨੂੰ ਬਠਿੰਡਾ, 4 ਮਾਰਚ ਨੂੰ ਤਰਨਤਾਰਨ, 7 ਨੂੰ ਮਾਨਸਾ, 9 ਨੂੰ ਆਨੰਦਪੁਰ ਸਾਹਿਬ, 10 ਨੂੰ ਫਾਜ਼ਿਲਕਾ, 14 ਨੂੰ ਹੁਸ਼ਿਆਰਪੁਰ, 15 ਨੂੰ ਲੁਧਿਆਣਾ, 18 ਨੂੰ ਕਪੂਰਥਲਾ, 21 ਨੂੰ ਫਤਿਹਗੜ ਸਾਹਿਬ, 23 ਨੂੰ ਨਵਾਂ ਸ਼ਹਿਰ, 28 ਨੂੰ ਪਠਾਨਕੋਟ, 29 ਨੂੰ ਜਲੰਧਰ, 4 ਅਪ੍ਰੈਲ ਨੂੰ ਗੁਰਦਾਸਪੁਰ, 11 ਅਪ੍ਰੈਲ ਨੂੰ ਮੋਹਾਲੀ ‘ਚ ਰੋਸ਼ ਧਰਨੇ ਕੀਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button