Breaking NewsD5 specialIndiaNewsPoliticsPunjab

BIG BREAKING ਕੋਰੋਨਾ ਨਾਲ ਪੰਜਾਬ ‘ਚ ਪਹਿਲੀ ਮੌਤ, ਪੂਰਾ ਪਿੰਡ ਸੀਲ ਹੋਣ ‘ਤੇ ਕੀ ਬੋਲੇ ਪਿੰਡ ਵਾਲੇ ?

ਨਵਾਂ ਸ਼ਹਿਰ : ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ ਵਿੱਚ ਜਰਮਨ ਤੋਂ ਪਰਤੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਈ ਸੀ। ਮ੍ਰਿਤਕ ਦੇ ਸੈਂਪਲ ਲੈ ਕੇ ਦਿੱਲੀ ਭੇਜੇ ਗਏ ਸਨ। ਜਿਸ ਦੀ ਅੱਜ ਰਿਪੋਟ ਪੌਜੀਟਿਵ ਆਉਣ ਤੋਂ ਬਾਅਦ ਮ੍ਰਿਤਕ ਬਲਦੇਵ ਸਿੰਘ ਦੇ ਜੱਦੀ ਪਿੰਡ ਪਠਲਾਵਾ ਨੂੰ ਜਿਲ੍ਹਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਜਿਲਾ ਸਿਹਤ ਵਿਭਾਗ ਵੱਲੋਂ ਚਾਰੇ ਪਾਸੇ ਲੱਗਣ ਵਾਲੇ ਰਸਤਿਆਂ ਨੂੰ ਬੰਦ ਕਰਕੇ ਪੂਰਾ ਪਿੰਡ ਸੀਲ ਕਰ ਦਿੱਤਾ ਹੈ। ਮ੍ਰਿਤਕ ਦੀ ਰਿਪੋਟ ਪੌਜੀਟਿਵ ਆਉਣ ਨਾਲ ਅਤੇ ਇਸ ਨਾਲ ਉਸਦੀ ਮੌਤ ਤੋਂ ਬਾਅਦ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

BIG BREAKING ਕੋਰੋਨਾ ਨਾਲ ਪੰਜਾਬ ‘ਚ ਪਹਿਲੀ ਮੌਤ, ਪੂਰਾ ਪਿੰਡ ਸੀਲ ਹੋਣ ‘ਤੇ ਕੀ ਬੋਲੇ ਪਿੰਡ ਵਾਲੇ ?

ਜਰਮਨ ਤੋਂ ਆਏ ਗਿਆਨੀ ਬਲਦੇਵ ਸਿੰਘ ਜਿਲ੍ਹਾ ਨਵਾਂਸ਼ਹਿਰ ਪਿੰਡ ਪਠਲਾਵਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਗਿਆਨੀ ਬਲਦੇਵ ਸਿੰਘ ਪਿਛਲੇ ਦਿਨੀਂ ਜਰਮਨ ਤੋਂ ਵਾਇਆ ਇਟਲੀ ਹੋ ਕੇ ਪੰਜਾਬ ਆਏ ਸਨ ਤੇ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਉਨ੍ਹਾਂ ਦੀ ਮੌਤ ਹੋ ਗਈ ਸੀ। ਪਹਿਲਾ ਸਿਹਤ ਅਧਿਕਾਰੀਆਂ ਅਨੁਸਾਰ ਗਿਆਨੀ ਬਲਦੇਵ ਸਿੰਘ ਨੂੰ ਦੌਰਾ ਪਿਆ ਦੱਸਿਆ ਜਾ ਰਿਹਾ ਸੀ।

ਪਰ ਹੁਣ ਮ੍ਰਿਤਕ ਨੂੰ ਕੋਰੋਨਾ ਵਾਇਰਸ ਦੇ ਹੋਣ ਅਤੇ ਉਸਦੀ ਰਿਪੋਰਟ ਪੌਜੀਟਿਵ ਆਉਣ ਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੇ ਖੂਨ ਦੇ ਸੈਂਪਲ ਚੰਡੀਗੜ੍ਹ ਭੇਜੇ ਗਏ ਸਨ। ਇਸ ਦੀ ਪੁਸ਼ਟੀ ਦੀ ਰਿਪੋਰਟ ਪੌਜੀਟਿਵ ਆਈ ਹੈ। ਜਿਸ ਦੀ ਅੱਜ ਰਿਪੋਰਟ ਪੌਜੀਟਿਵ ਆਉਣ ਤੋਂ ਬਾਅਦ ਮ੍ਰਿਤਕ ਬਲਦੇਵ ਸਿੰਘ ਦੇ ਜੱਦੀ ਪਿੰਡ ਪਠਲਾਵਾ ਨੂੰ ਜਿਲਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਜਿਲਾ ਸਿਹਤ ਵਿਭਾਗ ਵੱਲੋਂ ਚਾਰੇ ਪਾਸੇ ਲੱਗਣ ਵਾਲੇ ਰਸਤਿਆਂ ਨੂੰ ਬੰਦ ਕਰਕੇ ਪੂਰਾ ਪਿੰਡ ਸੀਲ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button