Big Breaking- ਕੋਰੋਨਾ ਨਾਲ ਜੁੜੀ ਸਭ ਤੋਂ ਵੱਡੀ Update, ਦੇਖੋ ਕਿੰਨੀ ਹੋਈ ਮਰੀਜਾਂ ਦੀ ਗਿਣਤੀ
ਪਟਿਆਲਾ : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਕਹਿਰ ਦਾ ਪੰਜਾਬ ‘ਚ ਵੀ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸੂਬੇ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 186 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 146 ਹੈ ਅਤੇ ਕੋਰੋਨਾ ਪੌਜੀਟਿਵ 27 ਮਰੀਜ਼ ਠੀਕ ਹੋ ਚੁੱਕੇ ਹਨ। ਬੀਤੇ ਦਿਨ ਸੂਬੇ ਵਿਚੋਂ ਕੋਰੋਨਾ ਦੇ 2 ਮਰੀਜ਼ ਪੌਜੀਟਿਵ ਮਰੀਜ਼ ਮਿਲੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 5193 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।
Big Breaking- ਕੋਰੋਨਾ ਨਾਲ ਜੁੜੀ ਸਭ ਤੋਂ ਵੱਡੀ Update, ਦੇਖੋ ਕਿੰਨੀ ਹੋਈ ਮਰੀਜਾਂ ਦੀ ਗਿਣਤੀ
ਇਨ੍ਹਾਂ ਵਿਚੋਂ 4404 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 603 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। 4 ਕੋਰੋਨਾ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ ਕੋਰੋਨਾ ਪਾਜੀਟਿਵ ਦੋ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਪਟਿਆਲਾ ਅਤੇ ਇਕ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 18 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।
ਅੰਦਰ ਰਹਿ ਕੇ ਅੱਕੇ ਪਏ ਨੇ ਲੋਕ, ਕਰਤੀ ਭੁੱਖ ਹੜਤਾਲ ਇਕ ਹਜ਼ਾਰ ਤੋਂ ਵੱਧ ਲੋਕਾਂ ਦਾ ਗੁੱਸਾ
ਐਸਏਐਸ ਨਗਰ ਵਿਚ 56, ਪਠਾਨਕੋਟ ਵਿਚ 22, ਮਾਨਸਾ ਵਿਚ 11, ਮੋਗਾ ਵਿਚ 4, ਅੰਮ੍ਰਿਤਸਰ ਵਿਚ 11, ਨਵਾਂਸ਼ਹਿਰ (ਐਸਬੀਐਸ ਨਗਰ) ਵਿਚ 19, ਹੁਸ਼ਿਆਰਪੁਰ ਵਿਚ 7, ਜਲੰਧਰ ਵਿਚ 25, ਲੁਧਿਆਣਾ ਵਿਚ 11, ਰੋਪੜ ਵਿਚ 3, ਫਤਿਹਗੜ੍ਹ ਸਾਹਿਬ ਵਿਚ 2, ਪਟਿਆਲਾ ਵਿਚ 3, ਫਰੀਦਕੋਟ ਵਿਚ 3, ਬਰਨਾਲਾ ਵਿਚ 2, ਕਪੂਰਥਲਾ ਵਿਚ 2, ਮੁਕਤਸਰ ਸਾਹਿਬ ਵਿਚ 1 ਅਤੇ ਸੰਗਰੂਰ ਵਿਚ 3 ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.