Breaking NewsD5 specialEntertainmentNewsTop News

ਸੋਨੂੰ ਸੂਦ ਨੇ ਕੇਕ ਕੱਟ ਕੇ ਫੈਂਨਜ਼ ਨਾਲ ਸੈਲੀਬ੍ਰੇਟ ਕੀਤਾ ਬਰਥ ਡੇਅ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ 

ਮੁੰਬਈ : ਅਦਾਕਾਰ ਸੋਨੂੰ ਸੂਦ ਨੇ 30 ਜੁਲਾਈ ਨੂੰ ਆਪਣਾ 48ਵਾਂ ਬਰਥਡੇਅ ਸੈਲੀਬ੍ਰੇਟ ਕੀਤਾ। ਇਸ ਖਾਸ ਮੌਕੇ ‘ਤੇ ਸੋਨੂੰ ਦੇ ਘਰ ਦੇ ਬਾਹਰ ਫੈਂਨਜ਼ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ। ਫੈਂਸ ਅਦਾਕਾਰ ਲਈ ਕੇਕ ਅਤੇ ਬਹੁਤ ਸਾਰੇ ਗਿਫਟ ਲੈ ਕੇ ਆਏ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਸੋਨੂੰ ਵਾਈਟ ਸ਼ਰਟ ਅਤੇ ਬਲਿਊ ਪੈਂਟ ’ਚ ਨਜ਼ਰ ਆ ਰਹੇ ਹਨ। ਅਦਾਕਾਰ ਪ੍ਰਸ਼ੰਸਕਾਂ ਦੇ ਨਾਲ ਕੇਕ ਕੱਟਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸੋਨੂੰ ਦੇ ਪੁੱਤਰ ਵੀ ਉਨ੍ਹਾਂ ਦੇ ਨਾਲ ਸਨ।

ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਕੇਂਦਰ ਨੂੰ ਝਟਕਾ!ਬਾਰਡਰ ’ਤੇ ਲੱਗੇ ਜਿੱਤ ਦੇ ਨਾਅਰੇ!

ਸੋਨੂੰ ਜ਼ਿਆਦਾ ਸੈਲੀਬ੍ਰੇਸ਼ਨ ’ਚ ਵਿਸ਼ਵਾਸ ਨਹੀਂ ਰੱਖਦੇ ਪਰ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਨਹੀਂ ਤੋੜਿਆ ਅਤੇ ਉਨ੍ਹਾਂ ਦੇ ਨਾਲ ਸੈਲੀਬ੍ਰੇਟ ਕੀਤਾ। ਸੋਨੂੰ ਨੇ ਆਏ ਹੋਏ ਸਭ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਨ੍ਹਾਂ ਸਾਰਿਆਂ ਪ੍ਰਸ਼ੰਸਕਾਂ ’ਚ ਸੋਨੂੰ ਦਾ ਇਕ ਪ੍ਰਸ਼ੰਸਕ ਉਹ ਵੀ ਆਇਆ ਜਿਸ ਨੇ ਜੀਭ ਨਾਲ ਅਦਾਕਾਰ ਦੀ ਪੇਂਟਿੰਗ ਬਣਾ ਦਿੱਤੀ। ਇਸ ਅਨੋਖੇ ਪਿਆਰ ਨੂੰ ਦੇਖ ਕੇ ਸੋਨੂੰ ਬਹੁਤ ਖੁਸ਼ ਹੋਏ।ਆਪਣੇ ਇਸ ਪ੍ਰਸ਼ੰਸਕ ਨਾਲ ਅਦਾਕਾਰ ਨੇ ਤਸਵੀਰ ਵੀ ਕਲਿੱਕ ਕਰਵਾਈ ਜੋ ਖ਼ੂਬ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖ਼ੂਬ ਪਿਆਰ ਦੇ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button